Sunday, June 14, 2026

ਮੁਫ਼ਤ ਪ੍ਰੀ ਡਾਇਗੋਨਿਸਟਿਕ ਆਈਲੈਟਸ ਟੈਸਟ ਦੀ ਰਜਿਸਟਰੇਸ਼ਨ ਦੀ ਸ਼ੁਰੂ

ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲੈਮਰਿੰਨ ਟੈਕ ਸਕਿੱਲ ਯੂਨੀਵਰਸਿਟੀ ਪੰਜਾਬ ਅਤੇ ਕੈਂਬਰਿਜ਼ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਈ ਮੁਫ਼ਤ ਪ੍ਰੀ ਡਾਇਗੋਨਿਸਟਿਕ ਆਈਲੈਟਸ ਟੈਸਟ ਸ਼ੁਰੂ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਕਮ-ਚੇਅਰਮੈਨ ਡੀ.ਬੀ.ਈ.ਈ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੰਜਾਬ ਦੇ ਨੌਜ਼ਵਾਨਾਂ ਵਿੱਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ ਵਿੱਚ ਨਿਖਾਰ ਅਤੇ ਦੇਸ਼/ਵਿਦੇਸ਼ਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਤੇ ਬੇਸਿਕ ਅੰਗਰੇਜ਼ੀ ਭਾਸ਼ਾ ਦੀ ਨਿਪੰੁਨਤਾ ਚੈਕ ਕਰਨ ਲਈ ਮੁਫ਼ਤ ਪ੍ਰੀ ਡਾਇਗੋਨਿਸਟਿਕ ਆਈਲੈਸ ਟੈਸਟ 4 ਨਵੰਬਰ 2022 ਨੂੰ ਸਵੇਰੇ 9.00 ਵਜੇ ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ ਪੰਜਾਬ ਕੈਂਪਸ ਵਿਖੇ ਲਿਆ ਜਾਵੇਗਾ।ਚਾਹਵਾਨ ਪ੍ਰਾਰਥੀ ਇਸ ਲਿੰਕ <https://ltsu.ac.in> ‘ਤੇ 2 ਨਵੰਬਰ 2022 ਤੱਕ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ।ਚਾਹਵਾਨ ਪ੍ਰਾਰਥੀਆਂ ਵਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੈਲਪਲਾਈਨ ਨੰ:9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …