Tuesday, May 14, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਕਲੀਨ ਇੰਡੀਆ 2.0 ਅਤੇ ਫਿਟ ਇੰਡੀਆ ਰੰਨ 3.0 ਪ੍ਰੋਗਰਾਮ ਤਹਿਤ ਜਾਗਰੁਕਤਾ ਰੈਲੀ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਵੂਮੈਨ ਵਿਖੇ ਕਲੀਨ ਇੰਡੀਆ 2.0 ਪ੍ਰੋਗਰਾਮ ਅਤੇ ਫਿਟ ਇੰਡੀਆ ਰੰਨ 3.0 ਦੇ ਹਿੱਸੇ ਵਜੋਂ ਜਾਗਰੁਕਤਾ ਰੈਲੀ ਅਤੇ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਰੈਲੀ ਦਾ ਮੁੱਖ ਉਦੇਸ਼ ਸਫਾਈ ਅਤੇ ਸ਼ਰੀਰਕ ਤੰਦਰੁਸਤੀ ਲਈ ਜਾਗਰੁਕਤਾ ਲਿਆਉਣਾ ਸੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਤੇ ਸਥਾਨਕ ਪ੍ਰਬੰਧਕ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ ਇਸ ਰੈਲੀ ਨੂੰ ਹਰੀ ਝੰਡੀ ਦਿਖਾਈ।ਡਾ. ਵਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਵਿਦਿਆਰਥਿਆਂ ‘ਚ ਰਹਿੰਦ ਖੂੰਹਦ ਦੀ ਸਫਾਈ ਲਈ ਜਾਗਰੁਕਤਾ ਲਿਆਉਣਾ ਅਤੇ ਸੰਪੂਰਨ ਵਿਕਾਸ ਲਈ ਤੰਦਰੁਸਤੀ ਅਤੇ ਸਫਾਈ ‘ਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਲੋਕਾਂ ‘ਚ ਸਿਹਤ ਅਤੇ ਸਫਾਈ ਅਭਿਆਸ ਨੂੰ ਲੈ ਕੇ ਵਿਹਾਰਕ ਤਬਦੀਲੀਆਂ ਲਿਆਉਣਾ ਅਤੇ ਖੁੱਲੇ ਵਿਚ ਸ਼ੌਚ ਨੂੰ ਖਤਮ ਕਰਨ ਅਤੇ ਠੋਸ ਰਹਿੰਦ ਖੂੰਹਦ ਪ੍ਰਬੰਧਨ ‘ਚ ਸੁਧਾਰ ਕਰਨ ਲਈ ਇਹ ਕਲੀਨ ਇੰਡਿਆ ਮਿਸ਼ਨ ਦੇਸ਼ ਵਿਆਪੀ ਮੁਹਿੰਮ ਵਜੋਂ ਇਕ ਪਹਿਲਕਦਮੀ ਹੈ।ਫਿਟ ਇੰਡੀਆ ਰੰਨ ਪ੍ਰੋਗਰਾਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਚ ਤੰਦਰੁਸਤੀ ਦੀਆਂ ਆਦਤਾਂ ਪੈਦਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਸ਼ੁਰੂ ਕੀਤਾ ਗਿਆ।ਕਾਲਜ ਦੇ ਐਨ.ਐਸ.ਐਸ ਵਲੰਟੀਅਰਾਂ ਨੇ ਕਾਲਜ ਦੇ ਹੌਸਟਲ, ਕੰਟੀਨ, ਲਾਅਨ ਅਤੇ ਕਈ ਵਿਭਾਗਾਂ ਦੀ ਸਫਾਈ ਲਈ ਸਫਾਈ ਮੁਹਿੰਮ ਦਾ ਸੰਚਾਲਨ ਕੀਤਾ।ਸਫਾਈ ਦਾ ਸੁਨੇਹਾ ਫੈਲਾਉਣ ਲਈ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ।
ਡਾ. ਅਨੀਤਾ ਨਰੇਂਦਰ ਡੀਨ ਕਮਿਊਨਟੀ ਡਿਵੈਲਪਮੈਂਟ, ਮਿਸ ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਐਨ.ਐਸ.ਐਸ ਪ੍ਰੋਗਰਾਮ ਅਫਸਰਾਂ ਸਹਿਤ ਟੀਮ ਮੈਂਬਰ ਵੀ ਮੌਜ਼ੂਦ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …