Saturday, September 12, 2026

ਸੇਵਾ ਮੁਕਤ ਹੋਣ ‘ਤੇ ਰਾਮਗੜ੍ਹੀਆ ਸੀਨੀ: ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਸਨਮਾਨਿਤ

ਮੁਕਤ ਹੋਏ ਪ੍ਰਿੰਸੀਪਲ ਸ੍ਰ. ਨਿਰਮਲ ਸਿੰਘ ਨੂੰ ਮੋਮੈਂਟੋ ਅਤੇ ਸਿੋਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਸ੍ਰ. ਪਰਮਜੀਤ ਸਿੰਘ ਉਸਾਹਨ, ਜਤਿੰਦਰਪਾਲ ਸਿੰਘ ਸੋਖੀ, ਮਨਜੀਤ ਸਿੰਘ ਮੰਜ਼ਲ ਤੇ ਹੋਰ।
ਮੁਕਤ ਹੋਏ ਪ੍ਰਿੰਸੀਪਲ ਸ੍ਰ. ਨਿਰਮਲ ਸਿੰਘ ਨੂੰ ਮੋਮੈਂਟੋ ਅਤੇ ਸਿੋਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਸ੍ਰ. ਪਰਮਜੀਤ ਸਿੰਘ ਉਸਾਹਨ, ਜਤਿੰਦਰਪਾਲ ਸਿੰਘ ਸੋਖੀ, ਮਨਜੀਤ ਸਿੰਘ ਮੰਜ਼ਲ ਤੇ ਹੋਰ।

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ) – ਸਥਾਨਕ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਆਪਣੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਹਨ।ਕਾਫੀ ਸਮਾਂ ਏਡਿਡ ਸਕੂਲ ਵਿੱਚ ਸੇਵਾ ਨਿਭਾਉਣ ਵਾਲੇ ਉਹ ਰਾਮਗੜੀਆ ਸਕੂਲ ਵਿੱਚ ਆਖਰੀ ਟੀਚਿੰਗ ਸਟਾਫ ਦੇ ਮੁਲਾਜ਼ਮ ਸਨ।ਸੇਵਾ ਮੁਕਤ ਹੋਣ ‘ਤੇ ਸਕੂਲ ਚਲਾ ਰਹੀ ਸੰਸਥਾ ਰਾਮਗੜ੍ਹੀਆ ਐਜੂਕੇਸ਼ਨਲ ਸੁਸਾਇਟੀ ਵਲੋਂ ਸਾਦਾ ਸਮਾਗਮ ਦੌਰਾਨ ਉਨਾਂ ਨੂੰ ਵਿਦਾਇਗੀ ਦਿੱਤੀ ਗਈ।ਸੁਸਾਇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਉਸਾਹਨ, ਜਨਰਲ ਸੈਕਟਰੀ ਜਤਿੰਦਰਪਾਲ ਸਿੰਘ ਸੋਖੀ, ਮਨਜੀਤ ਸਿੰਘ ਮੰਜ਼ਲ, ਸਾਬਕਾ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਹੋਰਾਂ ਵਲੋਂ ਸੇਵਾ ਮੁਕਤ ਹੋਏ ਪ੍ਰਿੰਸੀਪਲ ਸ੍ਰ. ਨਿਰਮਲ ਸਿੰਘ ਨੂੰ ਮੋਮੈਂਟੋ ਅਤੇ ਸਿੋਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply