Friday, September 11, 2026

ਸਬਜੀ ਮੰਡੀਆਂ ਵਿੱਚ ਨਿੱਕੇ-ਨਿੱਕੇ ਗਰੀਬ ਬੱਚਿਆਂ ਕੋਲੋਂ ਕਰਵਾਇਆ ਜਾ ਰਿਹਾ ਹੈ ਕੰਮ

PPN0912201410

ਜਲੰਧਰ, 9 ਦਸੰਬਰ (ਪਵਨਦੀਪ ਸਿੰੰਘ/ਪਰਮਿੰਦਰ ਸਿੰਘ) – ਜਲੰਧਰ ਦੀਆਂ ਸਬਜੀ ਮੰਡੀਆਂ ਵਿੱਚ ਨਿੱਕੇ-ਨਿੱਕੇ ਗਰੀਬ ਬੱਚਿਆਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ, ਜਿੰਨ੍ਹਾਂ ਦੀ ਉਮਰ ਹਾਲੇ ਖੇਡਣ ਤੇ ਪੜ੍ਹਣ ਦੀ ਹੈ।ਉਨ੍ਹਾਂ ਬੱਚਿਆਂ ਕੋਲੋਂ ਸ਼ਰੇਆਮ ਹੀ ਕੰਮ ਕਰਵਾਇਆ ਜਾਂਦਾ ਹੈ।ਪ੍ਰਸ਼ਾਸ਼ਨ ਨੂੰ ਇਸ ਤਰ੍ਹਾਂ ਕਰਨ ਵਾਲਿਆਂ ਤੇ ਸਖਤ ਕਦਮ ਚੁੱਕਣ ਦੀ ਲੋੜ ਹੈ ਕਿ ਕੋਈ ਅੱਗੇ ਤੋਂ ਨਿੱਕੇ-ਨਿੱਕੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਕਰ ਸਕੇ।ਪੰਜਾਬ ਤੇ ਪੰਜਾਬ ਤੋਂ ਬਾਹਰ ਅਜਿਹੀਆਂ ਬਹੁਤ ਗੱਲਾਂ ਸੁਨਣ ਨੂੰ ਮਿਲ ਰਹੀਆਂ ਹਨ ਕਿ ਨਿੱਕੇ-ਨਿੱਕੇ ਬੱਚਿਆਂ ਕੋਲੋਂ ਕੰਮ ਕਰਵਾਇਆ ਜਾਂਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਤਰਫ ਜਲਦੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਮਾਸੂਮਾਂ ਦਾ ਸੋਸ਼ਣ ਬੰਦ ਹੋ ਸਕੇ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply