ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਹੈ ਕਿ ਭਾਰਤੀ ਵਾਯੂ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ
ਉਮੀਦਵਾਰ 23 ਨਵੰਬਰ 2022 ਤੱਕ ਆਨਲਾਇਨ ਅਪਲਾਈ ਕਰ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਨੀਪੱਥ ਸਕੀਮ ਤਹਿਤ ਅਗਨੀਵੀਰ ਵਾਯੂ ਸੇਨਾ ਦੀ ਚਾਰ ਸਾਲਾਂ ਲਈ ਭਰਤੀ ਲਈ ਕੀਤੀ ਜਾ ਰਹੀ ਹੈ।ਰਜਿਜ਼ਟਰੇਸ਼ਨ ਲਈ ਬਿਨੈਕਾਰ https://agnipathvayu.cdac.in/AV/ ਵੈਬਾਈਟ ‘ਤੇ ਲਾਗਇਨ ਕਰ ਸਕਦੇ ਹਨ।
ਭਾਰਤੀ ਵਾਯੂ ਸੈਨਾ ਵਲੋਂ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਇਹ ਭਰਤੀ ਟੈਸਟ ਕਮਿਸ਼ਨਡ ਅਫਸਰ/ਪਾਇਲਟ ਅਤੇ ਨੈਵੀਗੇਟਰ ਵਾਸਤੇ ਨਹੀਂ ਹੈ।ਬਿਨੈਕਾਰ ਅਗਨਵੀਰ ਵਾਯੂ ਸੇਨਾ ਦੀ ਭਰਤੀ ਹੋਣ ਲਈ ਆਪਣਾ ਬਿਨੈਕਾਰ ਕੇਵਲ ਆਨਲਾਈਨ ਮਾਧਿਅਮ ਰਾਹੀਂ ਹੀ ਭੇਜਣ। ਰਜਿਸਟਰੇਸ਼ਨ ਦੀ ਮਿਤੀ ਵਿਚ ਵਾਧਾ ਨਹੀਂ ਕੀਤਾ ਜਾਵੇਗਾ, ਜਿਹਨਾਂ ਉਮੀਦਵਾਰਾਂ ਦੀ ਜਨਮ ਮਿਤੀ 27 ਜੂਨ 2002 ਜਾਂ 27 ਨਵੰਬਰ 2005 ਵਿਚਕਾਰ (ਦੋਵੇ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦਾ ਹੈ।ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਅਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ।ਵਧੇਰੇ ਜਾਣਕਾਰੀ ਲਈ ਬਿਨੈਕਾਰ ਭਾਰਤੀ ਵਾਯੂ ਸੈਨਾ ਦੀ ਵੈਬਸਾਈਟ <https://agnipathvayu.cdac.in/AV/> ‘ਤੇ ਹਾਸਲ ਕਰ ਸਕਦਾ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media