ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – ਨਾਮਵਰ ਵਿਦਿਅਕ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਲੋ
ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦੋ ਦਿਨਾ ਸਪੋਰਟਸ ਮੀਟ ਕਰਵਾਈ ਗਈ, ਜਿਸ ਦਾ ਆਗਾਜ਼ ਕਰਨ ਲਈ ਮੁੱਖ ਮਹਿਮਾਨ ਵਜੋਂ ਰੁਪਿੰਦਰ ਭਾਰਦਵਾਜ (ਸੇਵਾ ਮੁਕਤ ਐਸ.ਪੀ ਜਿਲਾ ਪ੍ਰਧਾਨ ਫੁਟਬਾਲ ਐਸੋਸਿਏਸ਼ਨ) ਨੇ ਸ਼ਿਰਕਤ ਕੀਤੀ ਅਤੇ ਉਹਨਾ ਦੇ ਨਾਲ ਬਰਖਾ ਸਿੰਘ (ਇੰਟਰਵਰਸਿਟੀ 20 ਕਿ.ਮੀ ਰਿਕਾਰਡ ਹੋਲਡਰ) ਅਰੁਣ ਤਲਵਾੜ (ਫੁਟਬਾਲ ਖਿਡਾਰੀ) ਕਾਹਨਦਾਸ ਬਾਵਾ (ਉਚੀ ਛਾਲ ਦੇ ਰਾਸ਼ਟਰੀ ਖਿਡਾਰੀ) ਤਰਸੇਮ ਸਿੰਘ (ਫੁੱਟਬਾਲ ਖਿਡਾਰੀ) ਵਿਸ਼ੇਸ਼ ਤੋਰ ‘ਤੇ ਸ਼ਾਮਲ ਹੋਏ।ਸਕੂਲ ਮੈਨੇਜਮੈਟ ਕਮੇਟੀ ਵਲੋਂ ਹਾਜ਼ਰ ਹੋਏ ਮਹਿਮਾਨਾ ਦਾ ਰਸਮੀ ਤੌਰ ‘ਤੇ ਸਵਾਗਤ ਉਪਰੰਤ ਮਸ਼ਾਲ ਜਲਾ ਕੇ ਖੇਡ ਮੇਲੇ ਦਾ ਸ਼ੁਭਅਰੰਭ ਕੀਤਾ ਗਿਆ ਸ਼ਹੀਦਾਂ ਦੇ ਨਾਮ ‘ਤੇ ਬਣਾਏ ਗਏ ਹਾੳਸਾਂ ਵਲੋਂ ਮਾਰਚ ਪਾਸਟ ਕਰਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ।ਰਾਸ਼ਟਰੀਗਾਣ ਉਪਰੰਤ ਖਿਡਾਰੀਆਂ ਵਲੋਂ ਨਿਰਪੱਖ ਤੇ ਇਮਾਨਦਾਰੀ ਨਾਲ ਖੇਡਾਂ ਖੇਡਣ ਦੀ ਸੁਹੰ ਚੁੱਕੀ ਗਈ.ਅਤੇ ਵਿਦਿਆਰਥੀਆਂ ਨੇ ਐਰੋਬਿਕ ਡਾਂਸ, ਕੁੱਝ ਸਟੰਟ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।ਸਪੋਰਟਸ ਮੀਟ ਦੇ ਪਹਿਲੇ ਦਿਨ ਛੋਟੇ ਬੱਚਿਆਂ ਵਲੋ ਪਲੇਟਬਾਲਰੇਸ, ਬੈਕਰੇਸ, ਸਪੂਨ ਰੇਸ ਬਾਲ ਰੇਸ, ਬੈਲੂਣ ਰੇਸ, ਹੋਰਸ ਰੇਸ, ਫਰੋਗ ਰੇਸ ਨਾਲ ਮਨੋਰੰਜਨ ਕੀਤਾ ਗਿਆ ਅਤੇ ਸੀਨੀਅਰ ਖਿਡਾਰੀਆਂ ਵਲੋਂ 100 ਮੀ, 200 ਮੀ. ਅਤੇ 400 ਮੀ. ਲੰਬੀ ਰੇਸ, ਸ਼ਾਟ ਪੁਟ, ਵਾਲੀਬਾਲ, ਨੈਸ਼ਨਲ ਸਟਾਇਲ ਕਬੱਡੀ, ਸਲੋ ਸਾਈਕਲ ਰੇਸ ਆਦਿ ਖੇਡਾਂ ਵਿੱਚ ਭਾਗ ਲੈਦੇ ਹੋਏ ਆਪਣੀ ਯੋਗਤਾ ਦਾ ਵਧੀਆ ਪ੍ਰਦਰਸ਼ਨ ਕੀਤਾ।ਖੇਡਾਂ ਵਿੱਚ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ, ਰਾਸ਼ਟਰ ਪੱਧਰ ‘ਤੇ ਚੁਣੀ ਸਕੂਲ ਦੀਆਂ ਲੜਕੀਆਂ ਦੀ ਸਰਕਲ ਕਬੱਡੀ ਟੀਮ, ਜਿਲਾ ਅਤੇ ਪੰਜਾਬ ਪੱਧਰ ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ।ਸਕੂਲ ਖੇਡਾਂ ਵਿੱਚ ਪ੍ਰਾਪਤੀ ‘ਤੇ ਪ੍ਰਸ਼ਸ਼ਾ ਕਰਦੇ ਹੋੲੈ ਰੁਪਿੰਦਰ ਭਾਰਦਵਾਜ ਰਿਟਾ. ਐਸ.ਪੀ ਨੇ ਕਿਹਾ ਕਿ ਬੱਚੇ ਦੇ ਸੰਪੁਰਨ ਵਿਕਾਸ ‘ਚ ਖੇਡਾਂ ਮਹੱਤਵਪੁਰਣ ਭੁਮਿਕਾ ਨਿਭਾਉਦੀਆਂ ਹਨ ਅਤੇ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਇਸ ਖੇਤਰ ਵਿਚ ਵਧੀਆ ਯੋਗਦਾਨ ਪਾ ਰਿਹਾ ਹੈ।ਸਟੇਜ ਸੰਜੀਤ ਮੈਡਮ ਨੇ ਸੰਭਾਲੀ।ਵਾਇਸ ਪਿ੍ਰੰਸੀਪਲ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਕੋਚ ਪਿਰਥੀ ਸਿੰਘ, ਕਬੱਡੀ ਕੋਚ ਰੁਪਿੰਦਰ ਸਿੰਘ ਅਤੇ ਐਥਲੈਟਿਕ ਕੋਚ ਲਵਪ੍ਰੀਤ ਕੋਰ ਨੇ ਸਪੋਰਟਸ ਮੀਟ ਕਰਵਾਉਣ ‘ਚ ਵਿਸ਼ੇਸ਼ ਭੁਮਿਕਾ ਨਿਭਾਈ।ਅੰਤ ਵਿਚ ਸਕੂਲ ਪਿ੍ਰੰਸੀਪਲ ਵਿਕਰਮ ਸ਼ਰਮਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੋਕੇ ਹੋਰਨਾ ਤੋਂ ਇਲਾਵਾ ਪ੍ਰਬੰਧਕ ਸ਼ਿਵ ਕੁਮਾਰ, ਸ਼ਸ਼ੀਕਾਂਤ ਮਿਤਲ, ਜਸਪ੍ਰੀਤ ਕੌਰ, ਹਰਭਵਨ ਕੌਰ ਤੇ ਸਮੂਹ ਸਕੂਲ ਸਟਾਫ ਮੈਂਬਰ ਮੌਜੂਦ ਸਨ ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media