Saturday, December 21, 2024

ਗਿਆਨੀ ਗੁਰਚਰਨ ਸਿੰਘ ਜੀ ਦੀ ਯਾਦ ‘ਚ ਗੁਰਮਤਿ ਸਮਾਗਮ

ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਚਰਨਜੀਤ ਪਾਲ ਸਿੰਘ ਚੰਨੀ ਦੇ ਪਿਤਾ ਗਿਆਨੀ ਗੁਰਚਰਨ ਸਿੰਘ ਦੀ ਯਾਦ ‘ਚ ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।ਸਮਾਗਮ ਦੇ ਆਰੰਭ ਤੇ ਪਰਿਵਾਰਕ ਮੈਂਬਰਾਂ ਅਤੇ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਵਲੋਂ ਸੰਗਤੀ ਰੂਪ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਭਾਈ ਗੁਰਧਿਆਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਗੁਰਿੰਦਰ ਸਿੰਘ ਗੁਜਰਾਲ ਨੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਸ਼ਬਦ ਦਾ ਗਾਇਨ ਕਰਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਭਾਈ ਭੋਲਾ ਸਿੰਘ ਹੈਡ ਗ੍ਰੰਥੀ ਨੇ ਅਰਦਾਸ ਦੀ ਸੇਵਾ ਨਿਭਾਈ।
ਡਾ: ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਗਿਆਨੀ ਗੁਰਚਰਨ ਸਿੰਘ ਜਿਥੇ ਇੱਕ ਕਿਰਤੀ ਸਨ ਉਥੇ ਅਧਿਆਪਨ ਅਤੇ ਧਾਰਮਿਕ ਖੇਤਰ ਵਿੱਚ ਵੀ ਆਪ ਨੇ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ ਜਿਥੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸਲਾਹੁਣਯੋਗ ਯੋਗਦਾਨ ਪਾ ਰਿਹਾ ਹੈ, ਉਥੇ ਚਰਨਜੀਤਪਾਲ ਸਿੰਘ ਚੰਨੀ ਆਪਣੇ ਕਾਰੋਬਾਰ ਨੂੰ ਵੀ ਸਫਲਤਾ ਨਾਲ ਚਲਾਉਂਦਿਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿੱਚ ਕੀਰਤਨ ਦੀ ਸੇਵਾ ਕਰ ਰਿਹਾ ਹੈ। ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ ਨੇ ਗਿਆਨੀ ਗੁਰਚਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।ਗੁਰਦੁਆਰਾ ਸਾਹਿਬ ਦੇ ਸਟਾਫ ਨੂੰ ਪਰਿਵਾਰ ਸਿਦਕੀ, ਚੰਨੀ, ਇੰਦਰਪਾਲ ਕੌਰ, ਰਾਜਵੰਤ ਕੌਰ, ਕਮਲਪ੍ਰੀਤ ਕੌਰ, ਮਨਮੋਹਨ ਸਿੰਘ ਦੇ ਨਾਲ ਹਰਦੀਪ ਸਿੰਘ ਸਾਹਨੀ, ਜਸਵਿੰਦਰ ਪਾਲ ਸਿੰਘ ਵਿੱਕੀ, ਜਗਜੀਤ ਸਿੰਘ ਭਿੰਡਰ ਨੇ ਕੰਬਲ ਭੇਟ ਕੀਤੇ ਅਤੇ ਗੁਰਦੁਆਰਾ ਸਾਹਿਬ ਵਲੋਂ ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਨੇ ਪਰਿਵਾਰ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪਰਿਵਾਰਕ ਮੈਂਬਰ ਮਨਿੰਦਰ ਪਾਲ ਸਿੰਘ, ਬਲਜੋਤ ਸਿੰਘ, ਗੁਰਬਚਨ ਸਿੰਘ, ਗੁਰਿੰਦਰ ਸਿੰਘ, ਅਮਰਜੀਤ ਕੌਰ, ਮਨਪ੍ਰੀਤ ਕੌਰ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਤਰਲੋਚਨ ਸਿੰਘ ਚੀਮਾ, ਸੁਖਦੇਵ ਸਿੰਘ ਰਤਨ, ਗੁਰਮੀਤ ਸਿੰਘ, ਅਵਤਾਰ ਸਿੰਘ, ਬਲਜੋਤ ਸਿੰਘ, ਲਾਭ ਸਿੰਘ, ਦਲਵੀਰ ਸਿੰਘ ਬਾਬਾ, ਪ੍ਰੀਤਮ ਸਿੰਘ, ਹਰਭਜਨ ਸਿੰਘ ਭੱਟੀ, ਪ੍ਰੋ: ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਜਸਵਿੰਦਰ ਸਿੰਘ ਪ੍ਰਿੰਸ, ਗੁਰਪਾਲ ਸਿੰਘ ਗਿੱਲ, ਸੁਰਿੰਦਰ ਪਾਲ ਗੁਪਤਾ, ਰਾਜ ਕੁਮਾਰ ਅਰੋੜਾ, ਵੇਦ ਸਚਦੇਵਾ, ਵਰਿੰਦਰ ਬਜਾਜ, ਸਰਬਜੀਤ ਸਿੰਘ ਰੇਖੀ, ਓ.ਪੀ ਅਰੋੜਾ, ਜਗਦੇਵ ਸਿੰਘ ਕਾਕੂ, ਹਰਦਿਆਲ ਸਿੰਘ, ਮਨਪ੍ਰੀਤ ਸਿੰਘ ਗੋਲਡੀ, ਡਾ. ਜਸਕਰਨ ਸਿੰਘ ਖੁਰਮੀ, ਹਰਜੀਤ ਸਿੰਘ ਢੀਂਗਰਾ, ਵਰਿੰਦਰ ਜੀਤ ਸਿੰਘ ਬਜਾਜ, ਮੋਹਨ ਸ਼ਰਮਾ, ਜਸਵੀਰ ਸਿੰਘ ਖਾਲਸਾ, ਡਾ: ਦਿਨੇਸ਼ ਗਰੋਵਰ, ਅਸ਼ੋਕ ਕੁਮਾਰ, ਅਭਿਨੰਦਨ ਚੌਹਾਨ, ਰਾਜਾ ਜਗਦੀਪ ਸਿੰਘ, ਮਾਲਵਿੰਦਰ ਸਿੰਘ, ਬੀਬੀ ਸੰਤੋਸ਼ ਕੌਰ, ਜਤਿੰਦਰ ਕੌਰ, ਵਰਿੰਦਰ ਕੌਰ, ਹਰਵਿੰਦਰ ਕੌਰ, ਹਰਕੀਰਤ ਕੌਰ, ਸਵਰਨ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਬਲਵੀਰ ਕੌਰ ਆਦਿ ਸਮੇਤ ਮਹੱਲਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …