Thursday, September 17, 2026

ਅਮਿਟ ਛਾਪ ਛੱਡਦੇ ਹੋਏ ਸਮਾਪਤ ਹੋਇਆ ਦੋ ਦਿਨਾਂ ਖੇਡ ਮੇਲਾ

ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਲੋਂ ਕਰਵਾਈ ਗਈ ਦੋ ਦਿਨਾਂ ਸਪੋਰਟਸ ਮੀਟ ਦੇ ਦੂਸਰੇ ਦਿਨ ਦੀ ਸ਼ੁਰੂਆਤ ਸਕੂਲ ਚੇਅਰਪਰਸਨ ਮੈਡਮ ਮੀਨੂੰ ਸ਼ਰਮਾ ਵਲੋਂ ਮਸ਼ਾਲ ਜਲਾ ਕੇ ਕੀਤੀ ਅਤੇ ਇਸ ਦਿਨ ਸਪੋਰਟਸ ਮੀਟ ਦੇ ਪਹਿਲੇ ਦਿਨ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਯਾਦਵਿੰਦਰ ਸਿੰਘ (ਥਾਣਾ ਇੰਚਾਰਜ਼ ਚੀਮਾ ), ਸੁਰਿੰਦਰ ਸਿੰਘ ਭਰੂਰ (ਰਿਟਾ. ਲੈਕਚਰਾਰ ਸੁਨਾਮ) ਅਤੇ ਡਾ. ਸੁਰੇਸ਼ ਸ਼ਰਮਾ (ਜਨਤਾ ਹਸਪਤਾਲ ਚੀਮਾ) ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ ਤੇ ਦੂਸਰੇ ਦਿਨ ਦੇ ਈਵੈਂਟ ਲੰਬੀ ਛਾਲ, ਸ਼ਾਟ-ਪੁੱਟ, ਉਚੀ ਛਾਲ, ਸ਼ਟਲ ਰੇਸ਼, ਬਰੌਡ ਜੰਪ, ਰਿਲੇਅ-ਰੇਸ 100 ਮੀਟਰ, 200 ਮੀਟਰ ਅਤੇ 400 ਮੀਟਰ, ਰੱਸਾ-ਕਸੀ, ਕਬੱਡੀ ਕੁੜ੍ਹੀਆਂ ਆਦਿ ਮੁਕਾਬਲੇ ਕਰਵਾਏ ਗਏ।ਇਸ ਦੌਰਾਨ ਪ੍ਰਿੰਸੀਪਲ ਵਿਕਰਮ ਸ਼ਰਮਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਵਿਦਿਅਕ ਸ਼ੰਸਥਾ ਜਿਥੇ ਵਿਦਿਅਕ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਨਾਮਣਾ ਖੱਟ ਰਹੀ ਹੈ।ਉਹਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਇਸ ਸਾਲ ਹੋਈਆਂ ਪੰਜਾਬ ਸਕੂਲੀ ਖੇਡਾਂ ਵਿੱਚ ਜਿਵੇ; ਕਬੱਡੀ, ਕਿੱਕ ਬਾਕਸਿੰਗ, ਰੱਸਾ-ਕਸੀ, ਤਲਵਾਰ-ਬਾਜ਼ੀ, ਸ਼ਤਰੰਜ ਆਦਿ ਖੇਡਾਂ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ ਤੇ ਨਾਲ ਹੀ ਸਕੂਲ ਦੀ ਕਬੱਡੀ ਟੀਮ ਲੜਕੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਰਨਰ ਅੱਪ ਟਰਾਫ਼ੀ ‘ਤੇ ਕਬਜ਼ਾ ਕੀਤਾ ਤੇ ਹੁਣ ਉਹ ਰਾਸ਼ਟਰੀ ਮੁਕਾਬਲਿਆਂ ਲਈ ਆਪਣੇ ਰਾਜ ਪੰਜਾਬ ਵਲੋਂ ਕਬੱਡੀ ਟੀਮ ਦੀ ਨੁਮਾਇੰਦਗੀ ਕਰਨਗੀਆਂ, ਜੋ ਕਿ ਸਾਡੇ ਲਈ ਮਾਣ ਵਾਲੀ ਗ1ਲ ਹੈ।ਆਪਣੇ ਭਾਸ਼ਣ ਵਿੱਚ ਸੁਰਿੰਦਰ ਸਿੰਘ ਭਰੂਰ ਨੇ ਸਕੂਲ ਅਤੇ ਵਿਦਿਆਰਥੀਆਂ ਦੀ ਕਾਫੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੀ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ, ਕਿਉਂਕਿ ਸਿਹਤਮੰਦ ਸਰੀਰ ਅੰਦਰ ਹੀ ਸਿਹਤਮੰਦ ਦਿਮਾਗ ਹੁੰਦਾ ਹੈ।ਅੰਤ ਵਿੱਚ ਸਕੂਲ ਮਨੇਜਮੈਂਟ ਵੱਲੋਂ ਪ੍ਰਿੰਸੀਪਲ ਵਿਕਰਮ ਸ਼ਰਮਾਂ, ਮੈਨੇਜਰ ਸ਼ਿਵ ਕੁਮਾਰ, ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸ਼ਸ਼ੀ ਕਾਂਤ, ਦਵਿੰਦਰ ਸ਼ਰਮਾ, ਕੋਆਡੀਨੇਟਰ ਮੈਡਮ ਹਰਭਵਨ ਕੌਰ, ਮੈਡਮ ਜਸਪ੍ਰੀਤ ਕੌਰ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੋਚ ਰੁਪਿੰਦਰ ਸਿੰਘ, ਕੋਚ ਪਿਰਥੀਪਾਲ ਸਿੰਘ, ਕੋਚ ਲਵਪ੍ਰੀਤ ਕੌਰ ਅਤੇ ਮੈਡਮ ਸੰਜੀਤ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …