Saturday, December 21, 2024

ਕੌਂਸਲਰਾਂ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੀਤਾ ਸਨਮਾਨ

ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਲਾਹਕਾਰ ਬੋਰਡ ਦਾ ਮੈਂਬਰ ਨਿਯੁੱਕਤ ਕੀਤੇ ਜਾਣ `ਤੇ ਲੌਂਗੋਵਾਲ ਦੇ ਸਥਾਨਕ ਕੌਂਸਲਰਾਂ ਨੇ ਭਾਈ ਲੌਂਗੋਵਾਲ ਦਾ ਸਨਮਾਨ ਕੀਤਾ।ਨਗਰ ਕੌਂਸਲ ਲੌਂਗੋਵਾਲ ਦੇ ਕੌਂਸਲਰਾਂ
ਰਣਜੀਤ ਸਿੰਘ ਕੁੱਕਾ, ਗੁਰਮੀਤ ਸਿੰਘ ਲੱਲੀ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਫ਼ੌਜੀ, ਸ਼ੁਕਰਪਾਲ ਸਿੰਘ ਬਟੂਹਾ, ਜਗਜੀਤ ਸਿੰਘ ਕਾਲਾ, ਕਰਮ ਸਿੰਘ ਬਰਾੜ, ਗੁਰਮੇਲ ਸਿੰਘ ਚੋਟੀਆਂ ਤੇ ਸ਼ਿਸ਼ਨਪਾਲ ਗਰਗ ਨੇ ਭਾਈ ਲੌਂਗੋਵਾਲ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਨਿਯੁੱਕਤੀ ਨਾਲ ਸਮੁੱਚੇ ਲੌਂਗੋਵਾਲ ਇਲਾਕੇ ਦਾ ਮਾਣ ਵਧਿਆ ਹੈ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …