Wednesday, April 15, 2026

66ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਫੈਂਸਿੰਗ ਖੇਡਾਂ ‘ਚ ਅਕੇਡੀਆ ਵਰਲਡ ਸਕੂਲ ਜੇਤੂ

ਸੰਗਰੂਰ, 23 ਦਸੰਬਰ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਦੇ ਵਿਦਿਆਰਥੀਆਂ ਨੇ 66ਵੀਆਂ ਅੰਤਰ ਜਿਲ੍ਹਾ ਫੈਂਸਿੰਗ ਖੇਡਾਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸੰਗਰੂਰ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਅੰਡਰ-14 ਲੜਕੀਆਂ ਵਿਚ ਜਪਲੀਨ ਕੌਰ, ਸਤਿਅਮਜੋਤ ਕੌਰ ਅਤੇ ਅੰਡਰ 17 (ਲੜਕੇ) ਵਿੱਚ ਦਿਲਜਾਨ ਮੁਹੰਮਦ, ਪੰਕਜ ਗੋਇਲ ਨੇ ਤੀਜਾ ਸਥਾਨ (ਕਾਂਸੀ ਦਾ ਤਗਮਾ) ਪ੍ਰਾਪਤ ਕੀਤਾ।ਇਹ ਮੁਕਾਬਲੇ 19 ਤੋਂ 23 ਦਸੰਬਰ ਤੱਕ ਪਟਿਆਲਾ ਵਿਖੇ ਕਰਵਾਏ ਗਏ।ਸਕੂਲ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਅਤੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਾਂ ਕਿ ਸਕੂਲ ਦੇ ਖਿਡਾਰੀ ਭਵਿੱਖ ਦੇ ਸਾਰੇ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰ ਸਕਣ। ਉਹਨਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਫੈਂਸਿੰਗ ਕੋਚ ਪੰਕਜ ਕੁਮਾਰ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।ਪਟਿਆਲੇ ਦੇ ਡੀ.ਐਮ ਸਪੋਰਟਸ ਰਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …