Tuesday, March 24, 2026

ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਵਾਲੀਬਾਲ ਟੂਰਨਾਮੈਂਟ ਸ਼ੁਰੂ

ਖੇਡਾਂ ਲਈ ਬੀਐਸਐਫ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ-ਡੀ.ਆਈ.ਜੀ. ਵਿਰਦੀ

ਵਿਕਾਸ ਪਬਲਿਕ ਸਕੂਲ ਤੇ ਕੈਂਬਰਿਜ਼ ਇੰਟਰਨੈਸ਼ਨਲ ਨੇ ਜਿੱਤਾਂ ਕੀਤੀਆਂ ਦਰਜ

PPN1212201408

ਖਾਸਾ, 12 ਦਸੰਬਰ (ਕੁਲਦੀਪ ਸਿੰਘ ਨੋਬਲ) – ਉਘੇ ਸਮਾਜ ਸੇਵਕ ਤੇ ਸਿਹਤ ਸੇਵਾਵਾਂ ਨੂੰ ਸਮਰਪਿਤ ਸਖਸ਼ੀਅਤ ਸਵ: ਡਾਕਟਰ ਪਰਮਿੰਦਰ ਸਿੰਘ ਪੰਨੂੰ ਦੀ ਯਾਦ ਨੂੰ ਸਮਰਪਿਤ ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਦੋ ਦਿਨਾਂ ਮਹਿਲਾ ਪੁਰਸ਼ ਜਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਅੱਜ ਤੋਂ ਜੀ.ਐਸ.ਪੀ. ਸੀਨੀਅਰ ਸੈਕੰਡਰੀ ਸਕੂਲ ਖਾਸਾ ਵਿਖੇ ਸ਼ੁਰੂ ਹੋ ਗਿਆ ਜੋ ਕਿ 13 ਦਿਸੰਬਰ ਤੱਕ ਚਲੇਗਾ। ਡਾ: ਪਰਮਿੰਦਰ ਸਿੰਘ ਪੰਨੂੰ ਮੇੈਮੋਰੀਅਲ ਜਨਤਾ ਹਸਪਤਾਲ ਸਾਹਮਣੇ ਕੇਂਦਰੀ ਜੇਲ ਅਜਨਾਲਾ ਰੋਡ ਦੇ ਡਾਇਰੈਕਟਰ ਕਰਨਲ ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਸਲਾਹਕਾਰ ਡਾ: ਜਤਿੰਦਰ ਸਿੰਘ ਪੰਨੂੰ (ਐਮਬੀਬੀਐਸ ਮੈਡੀਸਨ) ਦੀ ਅਗਵਾਈ ਅਤੇ ਉਘੇ ਖੇਡ ਪ੍ਰਮੋਟਰ ਉਪਕਾਰ ਸਿੰਘ ਸੰਧੂ ਤੇ ਪ੍ਰਿੰਸੀਪਲ ਮਹਿਤਾਬ ਸਿੰਘ ਪੰਨੂੰ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਡਰ 14,17,19 ਉਮਰ ਵਰਗ ਦੇ ਮਹਿਲਾ/ਪੁਰਸ਼ਾਂ ਦੀ ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭ ਆਰੰਭ 154 ਬੀ.ਐਸ.ਐਫ ਬਟਾਲੀਅਨ ਦੇ ਕਮਾਂਡੈਂਟ ਤੇ ਸੈਕਟਰ ਹੈੱਡਕੁਆਟਰ ਦੇ ਕਾਰਜਕਾਰੀ ਡੀ.ਆਈ.ਜੀ. ਜੇ.ਕੇ. ਵਿਰਦੀ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ। ਜਦੋਂ ਕਿ ਬਲਾਕ ਸੰਮਤੀ ਮੈਂਬਰ ਭਕਨਾ ਦੇ ਚੇਅਰਮੈਨ ਚਰਨਜੀਤ ਸਿੰਘ, ਮੈਡਮ ਨਿਸ਼ਾ ਚੌਹਾਨ, ਮੈਡਮ ਅਮਨਦੀਪ ਕੋਰ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ।

ਇਸ ਦੋਰਾਨ ਪ੍ਰਿੰਸੀਪਲ ਮਹਿਤਾਬ ਸਿੰਘ ਪੰਨੂੰ ਤੇ ਖੇਡ ਪ੍ਰਮੋਟਰ ਉਪਕਾਰ ਸਿੰਘ ਸੰਧੂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਜੇਤੂ ਟੀਮਾਂ ਨੂੰ ਸਨਮਾਨਿਤ ਕਰਦਿਆਂ ਆਪਣੇ ਸੰਬੋਧਨ ਵਿਚ ਡੀ.ਆਈ.ਜੀ. ਜੇ.ਕੇ. ਵਿਰਦੀ ਨੇ ਕਿਹਾ ਕਿ ਖੇਡ ਖੇਤਰ ਵਿਚ ਅਜਿਹੀਆਂ ਪ੍ਰਤੀਯੋਗਿਤਾਵਾਂ ਦੇ ਦੋਰਾਨ ਬੀ.ਐਸ.ਐਫ. ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨ-ਬੱਧ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਮੇਜ਼ਬਾਨ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਮੂਹ ਗਾਇਨ ਦੇ ਨਾਲ ਕੀਤੀ ਗਈ। ਜਦੋਂ ਕਿ ਸਕੂਲ ਦੀ ਗਿੱਧਾ ਟੀਮ ਵਲੋਂ ਪੰਜਾਬੀ ਸਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਦੀ ਬੇਮਿਸਾਲ ਪੇਸ਼ਕਾਰੀ ਕੀਤੀ ਗਈ। ਇਸ ਦੋਰਾਨ ਅੰਡਰ 17 ਸਾਲ ਉਮਰ ਵਰਗ ਲੜਕੀਆਂ ਦੇ ਉਦਘਾਟਨੀ ਮੈਚ ਦੋਰਾਨ ਕੈਬਰਿਜ਼ ਇੰਟਰਨੈਸ਼ਨਲ ਸਕੂਲ ਦੀ ਟੀਮ ਮੋਹਰੀ ਰਹੀ। ਇਸ ਤਰ੍ਹਾਂ ਅੰਡਰ 14 ਸਾਲ ਉਮਰ ਵਰਗ ਪੁਰਸ਼ਾਂ ਦੇ ਵਰਗ ਵਿਚ ਵਿਕਾਸ ਪਬਲਿਕ ਸਕੂਲ ਮਜੀਠਾ ਰੋਡ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜੀ.ਐਸ.ਪੀ. ਸੀਨੀਅਰ ਸੈਕੰਡਰੀ ਸਕੂਲ ਖਾਸਾ ਕਲੋਨੀ, ਸ਼੍ਰੀ ਗੁਰੂ ਰਾਮਦਾਸ ਸਪੋਰਟਸ ਹੋਸਟਲ ਐਂਡ ਅਕੈਡਮੀ ਵਣੀਕੀਏ ਤੇ ਭਾਈ ਗੁਰਦਾਸ ਪਬਲਿਕ ਸਕੂਲ ਤਲਵੰਡੀ ਨਾਹਰ (ਫਤਿਹਗੜ੍ਹ ਚੂੜੀਆਂ) ਦਾ ਦਬਦਬਾ ਰਿਹਾ।ਇਸ ਮੋਕੇ ਬਾਕਸਿੰਗ ਕੋਚ ਬਲਕਾਰ ਸਿੰਘ, ਕੋਚ ਧੰਨਾ ਸਿੰਘ, ਕੋਚ ਗੁਰਿੰਦਰ ਸਿੰਘ ਮੱਟੂ, ਮੈਡਮ ਮਾਨਸੀ ਖੰਨਾ, ਕੋਚ ਦਲੇਰ ਸਿੰਘ, ਇੰਚਾਰਜ ਵਿਕਾਸ, ਕੋਚ ਜੌਨ ਮਸੀਹ, ਕੋਚ ਕਿਸ਼ੋਰ ਗਿਰੀ, ਕੋਚ ਨਵਦੀਪ ਸਿੰਘ, ਕੋਚ ਬਲਜਿੰਦਰ ਸਿੰਘ ਆਦਿ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply