ਖੇਮਕਰਨੀ, ਦੀਪ ਦਵਿੰਦਰ ਸਰਪ੍ਰਸਤ ਤੇ ਬਾਸਰਕੇ ਨੂੰ ਚੁਣਿਆ ਪ੍ਰਧਾਨ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ (ਰਜਿ:) ਦਾ ਪੁਨਰਗਠਨ ਕਰਦਿਆਂ ਮਨਮੋਹਨ ਸਿੰਘ ਬਾਸਰਕੇ
ਪ੍ਰਧਾਨ ਅਤੇ ਸੁਖਬੀਰ ਸਿੰਘ ਖੁਰਮਣੀਆਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ, ਜਦਕਿ ਹਰਭਜਨ ਸਿੰਘ ਖੇਮਕਰਨੀ ਅਤੇ ਦੀਪ ਦਵਿੰਦਰ ਸਿੰਘ ਸਭਾ ਦੇ ਸਰਪ੍ਰਸਤ ਹੋਣਗੇ। ਇਹਨਾਂ ਤੋਂ ਇਲਾਵਾ ਅਜੀਤ ਸਿੰਘ ਨਬੀਪੁਰੀ ਨੂੰ ਮੀਤ ਪ੍ਰਧਾਨ, ਮਾਸਟਰ ਦਲਬੀਰ ਸਿੰਘ ਲੋਹਕਾ ਨੂੰ ਸਕੱਤਰ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਬਾਸਰਕੇ ਨੂੰ ਵਿੱਤ ਸਕੱਤਰ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ।ਇਹ ਜਾਣਕਾਰੀ ਦਿੰਦਿਆਂ ਸਭਾ ਦੇ ਨਵ-ਨਿਯੁਕਤ ਜਨਰਲ ਸਕੱਤਰ ਸੁਖਬੀਰ ਸਿੰਘ ਖੁਰਮਣੀਆਂ ਨੇ ਦੱਸਿਆ ਕਿ ਇਹ ਫੈਸਲਾ ਮਨਮੋਹਨ ਸਿੰਘ ਬਾਸਰਕੇ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿੱਚ ਕੀਤਾ ਗਿਆ। ਉਹਨਾਂ ਦੱਸਿਆ ਕਿ ਸਭਾ ਦਾ ਮੁੱਖ ਦਫ਼ਤਰ ਛੇਹਰਟਾ ਵਿਖੇ ਬਾਸਰਕੇ ਹਾਊਸ ਹੋਵੇਗਾ।
Daily Online News Portal www.punjabpost.in
Punjab Post Daily Online Newspaper & Print Media