Saturday, December 21, 2024

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ

ਸੰਗਰੂਰ, 3 ਜਨਵਰੀ (ਜਗਸੀਰ ਲੌਂਗੋਵਾਲ)- ਨੇ ਪਿੰਡ ਸ਼ਾਹਪੁਰ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੋਵੀਂ ਮੰਜੀ ਸਾਹਿਬ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਏ ਕਮਾਲ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬੂਟਾ ਸਿੰਘ ਨੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ।ਕਰਨੈਲ ਸਿੰਘ, ਭੋਲਾ ਸਿੰਘ, ਕਾਲਾ ਸਿੰਘ, ਕਰਮ ਸਿੰਘ, ਮੇਜਰ ਸਿੰਘ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਹੁਤ ਹੀ ਸੁੰਦਰ ਪਾਲਕੀ ‘ਚ ਰਵਾਨਾ ਹੋਇਆ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ।ਨਗਰ ਕੀਰਤਨ ਦੋਰਾਨ ਬਾਬਾ ਭਾਈ ਬਹਿਲੋ ਗੁਰਦੁਆਰਾ ਸਾਹਿਬ ਤੇ ਹੋਰ ਸਥਾਨਾਂ ‘ਤੇ ਚਾਹ ਬਦਾਨਾ ਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ ਅਤੇ ਪਿੰਡ ਦੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਨਗਰ ਕੀਰਤਨ ਦਾ ਰਸਤਿਆਂ ‘ਚ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।
ਨਗਰ ਕੀਰਤਨ ਦੌਰਾਨ ਵੱਖ-ਵੱਖ ਢਾਡੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਧਰਮ ਨਾਲ ਸੰਬੰਧਤ ਵਾਰਾਂ ਸੁਣਾਈਆਂ ਅਤੇ ਭਾਈ ਅਮਨਿੰਦਰ ਸਿੰਘ ਹਜ਼ੂਰੀ ਰਾਗੀ ਦੇ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਬੀਬੀਆਂ ਦੇ ਜਥੇ ਨੇ ਨਗਰ ਕੀਰਤਨ ਦੌਰਾਨ ਝਾੜੂ ਦੀ ਸੇਵਾ ਨਿਭਾਈ।
ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਰਨੈਲ ਸਿੰਘ, ਗੁਰਚਰਨ ਸਿੰਘ ਸਟੇਜ ਸੈਕਟਰੀ, ਲਖਵੀਰ ਸਿੰਘ ਖਜਾਨਚੀ, ਜਥੇ ਹਰੀ ਸਿੰਘ, ਕਮੇਟੀ ਮੈਂਬਰ ਗੁਰਤੇਜ ਸਿੰਘ, ਬਿੱਕਰ ਸਿੰਘ, ਜਰਨੈਲ ਸਿੰਘ ਨੰਬਰਦਾਰ, ਕਰਮ ਸਿੰਘ, ਬੇਅੰਤ ਸਿੰਘ, ਪ੍ਰਕਾਸ਼ ਸਿੰਘ, ਵਿਸਾਖਾ ਸਿੰਘ, ਦਰਸ਼ਨ ਸਿੰਘ, ਬਲਰਾਜ ਸਿੰਘ, ਗੁਰਚਰਨ ਸਿੰਘ, ਨੋਜਵਾਨ ਯੂਥ ਆਗੂ ਮੱਖਣ ਸਿੰਘ ਸ਼ਾਹਪੁਰ, ਮਲਕੀਤ ਸਿੰਘ ਸਰਪੰਚ, ਜਗਪਾਲ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਪੰਚ, ਗੁਰਭਗਤ ਸਿੰਘ ਕਿਸਾਨ ਆਗੂ, ਗੁਰਮੇਲ ਸਿੰਘ ਕਿਸਾਨ ਆਗੂ, ਹੰਸ ਰਾਜ ਰਿਟਾ ਕੰਨਗੋ, ਚਮਕੌਰ ਸਿੰਘ ਚੇਅਰਮੈਨ ਸਰਬ ਸਾਂਝਾ ਵਿਚਾਰ ਮੰਚ, ਮਾਸਟਰ ਗੁਰਪ੍ਰੀਤ ਸਿੰਘ ਟੋਨੀ ਪ੍ਰਧਾਨ ਸਰਬ ਸਾਝਾਂ ਵਿਚਾਰ ਮੰਚ, ਬਲਵਿੰਦਰ ਸਰਮਾ, ਪਰਮਿੰਦਰ ਸਿੰਘ ਪੱਪੂ, ਸੁਖਚੈਨ ਸਿੰਘ ਸੁਸਾਇਟੀ ਮੈਂਬਰ, ਮਲਕੀਤ ਸਿੰਘ ਗਾਂਧੀ, ਪ੍ਰਮਾਤਮਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮੱਖਣ ਸਿੰਘ ਢੀਡਸਾ, ਸੁਖਵੀਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦੇਵ ਸਿੰਘ ਲੱਖਾ ਸਾਬਕਾ ਸਰਪੰਚ, ਗੁਰਜ਼ੰਟ ਸਿੰਘ, ਰਾਮ ਸਿੰਘ ਟਰਾਂਸਪੋਰਟਰ ਸ਼ਕੱਤਰ ਸਿੰਘ ਅਕਾਲੀ, ਮੁਖਤਿਆਰ ਅਲੀ, ਲੱਖਾ ਪ੍ਰਧਾਨ, ਰਾਜ ਸਰਮਾ, ਬੀਰਬਲ ਸਿੰਘ ਸਾਬਕਾ ਪੰਚ, ਅਵਤਾਰ ਸਿੰਘ ਅਮਨ ਢਾਬੇ ਵਾਲਾ, ਦੀਪਕ ਪਾਲ ਸਰਮਾ, ਸੇਵਾਦਾਰ ਦਰਸਨ ਸਿੰਘ, ਮੇਜਰ ਸਿੰਘ, ਹਰਬੰਸ ਸਿੰਘ, ਜਗਦੇਵ ਸਿੰਘ, ਹਰਨੈਬ ਸਿੰਘ, ਤਰਸੇਮ ਸਿੰਘ ਕੁਲਾਰ, ਦਵਿੰਦਰ ਸਿੰਘ ਨਹਿਲ, ਹਰਜੀਤ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਬੰਤ ਸਿੰਘ ਪੰਚ, ਗੁਰਮੱਤ ਸਿੰਘ ਪੰਚ, ਰਾਜ ਪੰਚ, ਜੋਰਾ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਦੀਆਂ ਸੰਗਤਾਂ ਤੇ ਸੇਵਾਦਾਰ ਮੌਜ਼ੂਦ ਸਨ।
Daily Online News Portal www.punjabpost.in

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …