
ਅੰਮ੍ਰਿਤਸਰ, 13 ਦਸੰਬਰ (ਦੀਪ ਦਵਿੰਦਰ ਸਿੰਘ)-ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਅਠਵੇਂ ਦਿਨ ਕਲਾਕਸ਼ੇਤਰਾਂ ਮਨੀਪੁਰ ਦੀ ਟੀਮ ਵੱਲੋਂ ਗੁਰੂਦੇਵ ਰਬਿੰਦਰਨਾਥ ਟੈਗੋਰ ਦਾ ਲਿਖਿਆ ਅਤੇ ਪਦਮਸ੍ਰੀ ਕਨਹਾਈ ਲਾਲ ਦਾ ਨਿਰਦੇਸ਼ਤ ਕੀਤਾ ਪ੍ਰਸਿੱਧ ਨਾਟਕ ‘ਡਾਕ ਘਰ’ ਵਿਰਸਾ ਵਿਹਾਰ ਦੇ ਸz: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਮੰਚਣ ਕੀਤਾ ਗਿਆ। ਇਹ ਨਾਟਕ ‘ਅਮਲ’ ਨਾਮ ਦੇ 10 ਸਾਲ ਦੇ ਬੱਚੇ ਦੀ ਕਹਾਣੀ ਹੈ। ਜਿਸਨੂੰ ਮਾਧਵਦੱਤ ਨਾਮ ਦੇ ਆਦਮੀ ਨੇ ਗੋਦ ਲਿਆ ਹੋਇਆ ਹੈ। ਉਸ ਬੱਚੇ ਕੋਲੋਂ ਉਸਦੀ ਆਜ਼ਾਦੀ ਖੋਹ ਕੇ, ਉਸਨੂੰ ਇੱਕ ਕਮਰੇ ਵਿੱਚ ਹੀ ਬੰਦ ਰਖਿਆ ਜਾਂਦਾ ਹੈ। ਉਸ ਕਮਰੇ ਦੀ ਇੱਕ ਖਿੜਕੀ ਵਿਚੋਂ ਹੀ ਉਹ ਬਾਹਰ ਦੀ ਦੁਨੀਆਂ ਵੇਖਦਾ ਹੈ। ਉਹ ਬੱਚਾ ਕਿਸੇ ਇਨਸਾਨੀਅਤ ਦੇ ਇੰਤਜ਼ਾਰ ਵਿੱਚ ਹੈ। ਉਹ ਬੱਚਾ ਇਕ ਦਹੀ ਵਾਲੇ ਨਾਲ ਗੱਲ ਕਰਦਾ ਹੈ। ਇੱਕ ਬੁੱਢਾ ਹੈ, ਜੋ ਉਸ ਨਾਲ ਖੇਡਦਾ ਹੈ, ਇਕ ਫੁੱਲ ਵਾਲੀ ਹੈ, ਜੋ ਫੁੱਲ ਵੇਚਦੀ ਹੈ, ਫੇਰ ਇਕ ਵੈਦ ਆਉਂਦਾ ਹੈ, ਜੋ ਕਹਿੰਦਾ ਹੈ, ਕਿ ਇਸਨੂੰ ਬਾਹਰ ਦੀ ਹਵਾ ਨਾਂ ਲਗਣ ਦਿਉਂ ਇਹਨੂੰ ਅੰਦਰ ਰਖੋ। ਪਿੰਡ ਦਾ ਪ੍ਰਧਾਨ ਕਹਿੰਦਾ ਹੈ ਕਿ ਇਸ ਬੱਚੇ ਲਈ ਇਕ ਦਿਨ ਰਾਜੇ ਦੀ ਚਿੱਠੀ ਆਏਗੀ। ਬੱਚਾ ਚਿੱਠੀ ਦੇ ਇੰਤਜ਼ਾਰ ਵਿੱਚ ਬੀਮਾਰ ਹੋ ਜਾਂਦਾ ਹੈ। ਪਰ ਨਾਟਕ ਨਿਰਦੇਸ਼ਕ ਨਾਟਕ ਦਾ ਅਖੀਰ ਬਦਲਕੇ ਬੱਚੇ ਨੂੰ ਨਵੀਂ ਜ਼ਿੰਦਗੀ ਲਈ ਖੰਭ ਦੇ ਦਿੰਦਾ ਹੈ। ਤਾਂ ਜੋ ਜ਼ਿੰਦਗੀ ਟਹਿਕਦੀ-ਮਹਿਕਦੀ ਰਹਿ ਸਕੇ, ਉਦਾਸੀ ਤੇ ਬਿਮਾਰੀ ਤੋਂ ਦੂਰ ਰਹਿ ਸਕੇ ਜ਼ਿੰਦਗੀ। ਨਾਟਕਕਾਰ ਗੁਰੂਦਵੇ ਰਬਿੰਦਰ ਨਾਥ ਟੈਗੋਰ ਡਾਕਘਰ ਨੂੰ ਇਕ ਸਰੀਰ ਦਾ ਰੂਪ ਦਿੰਦਾ ਹੈ ਤੇ ਚਿੱਠੀ ਨੂੰ ਉਸਦੀ ਆਤਮਾ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਨਾਟਕ ਵਿੱਚ ਹਿੰਦੂਸਤਾਨ ਦੀ ਪ੍ਰਸਿੱਧ ਅਦਾਕਾਰਾ ਪਦਮਸ੍ਰੀ ਸਬਿਤਰੀ ਦੇਵੀ (ਸੱਤਰ ਸਾਲਾ ਅਭਿਨੇਤਰੀ) ਨੇ ਦਸ ਦੇ ਬੱਚੇ ਦੀ ਭੂਮਿਕਾ ਏਨੀ ਸ਼ਿਦਤ ਨਾਲ ਨਿਭਾਈ ਕਿ ਦਰਸ਼ਕ-ਅਸ਼-ਅਸ਼ ਕਰ ਉੱਠੇ। ਨਾਟਕ ਵਿੱਚ ਸਬਿਤਰੀ ਦੇਵੀ ਤੋਂ ਇਲਾਵਾਂ ਰੋਨਲ ਹੁਸੈਨ, ਅਹੰਬਮ ਉਪੇਂਦਰੇ, ਸਪਨ ਬਰੋਜਨ, ਧਨੰਜੇ ਰਬਾਹ, ਗੁਰੂ ਕੋਕਨ, ਸਿਧਾਰਥ ਚਕਰਬਰਤੀ, ਐਚ. ਤੋਂਬਾ, ਬਰੂਆ, ਰੋਮਿਤਾ, ਐਨ ਧਨਪਤੀ, ਬਿਦਉਤ ਚਕਰਬਰਤੀ, ਐਨ ਜਾਦੂਮਨੀ ਨੇ ਖੂੁਬਸੂਰਤ ਭੂਮਿਕਾਵਾਂ ਨਿਭਾਇਆ ਹਨ। ਇਸ ਮੌਕੇ ਫੈਸਟੀਵਲ ਦੇ ਡਾਇਰੈਕਟਰ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਡਾ: ਅਰਵਿੰਦਰ ਕੌਰ ਧਾਲੀਵਾਲ, ਕੁਲਵੰਤ ਸਿੰਘ ਸੂਰੀ, ਵਿਜੇ ਸ਼ਰਮਾ, ਅਨੀਤਾ ਦੇਵਗਨ, ਹਰਦੀਪ ਗਿੱਲ, ਪਵਨਦੀਪ, ਜਸਵੰਤ ਸਿੰਘ ਜੱਸ, ਡਾ: ਨੀਤਾ ਮੁਹਿੰਦਰਾ, ਰਮੇਸ਼ ਯਾਦਵ, ਡਾ: ਲੱਖਾ ਲਹਿਰੀ, ਦੀਪ ਦਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।
ਫੈਸਟੀਵਲ ਦੇ ਡਾਇਰੈਕਟਰ ਕੇਵਲ ਧਾਲੀਵਾਲ ਨੇ ਦੱਸਿਆ ਕਿ 14-12-14 ਨੂੰ ਨੌਵੇਂ ਦਿਨ ਰੰਗਕਰਮੀ ਮੰਚ ਦੀ ਟੀਮ ਵੱਲੋਂ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ‘ਲੋਹਾ ਕੁੱਟ’ ਪੰਜਾਬੀ ਨਾਟਕ ਪੇਸ਼ ਕੀਤਾ ਜਾਵੇਗਾ
Punjab Post Daily Online Newspaper & Print Media