Wednesday, March 4, 2026

ਲਿਪੀ ਦੇ ਨੁਕਸਾਨ ਨਾਲ ਭਾਸ਼ਾ ਤੇ ਸਭਿਆਚਾਰ ਵੀ ਨੁਕਸਾਨੇ ਜਾਂਦੇ ਹਨ- ਮਿਸਟਰ ਬਰੁਕਸ

ਲੁਪਤ ਵਰਣਮਾਲਾ ਪ੍ਰੋਜੈਕਟ ਦੇ ਪ੍ਰਧਾਨ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) -ਐਂਡੇਂਜਰਡ ਅਲਫਾਬੈਟ ਪ੍ਰੋਜੈਕਟ ਦੇ ਪ੍ਰਧਾਨ ਮਿਸਟਰ ਟਿਮੋਥੀ ਬਰੁਕਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇੱਕ ਲਿਪੀ ਦੇ ਨੁਕਸਾਨ ਦੇ ਨਤੀਜੇ ਕੇਵਲ ਲਿਪੀ ਦੇ ਨਹੀਂ ਹੁੰਦੇ, ਸਗੋਂ ਇਸ ਵਿਚ ਇਕ ਭਾਸ਼ਾ ਅਤੇ ਸਭਿਆਚਾਰਕ ਪਛਾਣ ਦੇ ਵੱਡੇ ਨੁਕਸਾਨ ਸ਼ਾਮਿਲ ਹੁੰਦੇ ਹਨ।ਉਨ੍ਹਾਂ ਕੁੱਝ ਦੱਖਣੀ ਏਸ਼ੀਆ ਅਤੇ ਅਫਰੀਕੀ ਭਾਈਚਾਰਿਆਂ ਦੀਆਂ ਗੁਆਚੀਆਂ ਅਤੇ ਅਣਪਛਾਤੀਆਂ ਲਿਪੀਆਂ ਦਾ ਵਿਸ਼ਲੇਸ਼ਣ ਕਰਦਿਆਂ ਦੱਸਿਆ ਕਿ `ਸਕ੍ਰਿਪਟ ਇਨਕਿਊਬੇਟਰ ਪ੍ਰੋਗਰਾਮ` ਦਾ ਉਦੇਸ਼ `ਨਵੀਂ ਲਿਪੀ ਜਾਂ ਕਸਟਮ ਮੇਡ ਲਿਪੀ ਪ੍ਰਦਾਨ ਕਰਕੇ ਨਜ਼ਰਅੰਦਾਜ਼ ਕੀਤੀਆਂ ਭਾਸ਼ਾਵਾਂ ਨੂੰ ਸਮਰੱਥਤਾ ਅਤੇ ਸ਼ਕਤੀ ਪ੍ਰਦਾਨ ਕਰਨਾ ਹੈ।
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਟਰੇਰੀ ਕਲੱਬ ਵਲੋਂ ਲੁਪਤ ਵਰਣਮਾਲਾ (ਐਂਡੇਂਜਰਡ ਅਲਫਾਬੈਟ) ਵਿਸ਼ੇ ‘ਤੇ ਇੱਕ ਵਿਸ਼ੇਸ਼ ਆਨਲਾਈਨ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਆਨਲਾਈਨ ਸ਼ਿਰਕਤ ਕੀਤੀ।
ਅੰਗਰੇਜ਼ੀ ਵਿਭਾਗ ਤੋਂ ਡਾ. ਉਜਲ ਜੀਤ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਨਾ ਸਿਰਫ਼ ਭਾਸ਼ਾ ਦੇ ਪੁਨਰ-ਸੁਰਜੀਤੀ ਦੀ ਲੋੜ `ਤੇ ਚਾਨਣਾ ਪਾਇਆ, ਸਗੋਂ ਘੱਟ ਜਾਣੀਆਂ ਲਿਪੀਆਂ ਅਤੇ ਲਿਖਣ ਪ੍ਰਣਾਲੀਆਂ ਦੀ ਸੰਭਾਲ ਅਤੇ ਦਸਤਾਵੇਜੀਕਰਨ ਦੀ ਵੀ ਸਿਫਾਰਿਸ਼ ਕੀਤੀ।ਯੂਨੀਵਰਸਿਟੀ ਦੇ ਜਨ ਸੰਚਾਰ ਵਿਭਾਗ ਤੋਂ ਜੈਸਮੀਨ ਕੌਰ ਨੇ ਮਿਸਟਰ ਟਿਮੋਥੀ ਬਰੁਕਸ ਨਾਲ ਜਾਣ-ਪਛਾਣ ਕਰਵਾਈ।ਮਿਸਟਰ ਬਰੁਕਸ ਲੁਪਤ ਵਰਣਮਾਲਾ ਦੇ ਐਟਲਸ ਨੂੰ ਤਿਆਰ ਕਰਨ ਅਤੇ ਲਿਪੀ ਦਸਤਾਵਜਾਂ ਲਈ ਲੁਪਤ ਵਰਣਮਾਲਾਵਾਂ ਦੀ ਲੱਕੜ ਦੀ ਨੱਕਾਸ਼ੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ `ਤੇ ਪ੍ਰਸਿੱਧ ਹਨ।
ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਲੈਕਚਰ ਦੀ ਪ੍ਰਧਾਨਗੀ ਕਰਦਿਆਂ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ।ਅੰਗਰੇਜ਼ੀ ਵਿਭਾਗ ਤੋਂ ਸਰਯੂ ਅਰੋੜਾ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਡਾ. ਸੁਮਨੀਤ ਕੌਰ ਪਾਹਵਾ, ਪ੍ਰੋ. ਮਨਬੀਰ ਸਿੰਘ ਭੁੱਲਰ, ਡਾ. ਅਮਨ ਦੀਪ, ਡਾ. ਦੇਬਸ਼ੀਸ਼ ਚੌਧਰੀ ਅਤੇ ਵੱਖ-ਵੱਖ ਭਾਸ਼ਾਈ ਪਿਛੋਕੜ ਵਾਲੇ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੰਗਲਾ, ਪੰਜਾਬੀ ਤੋਂ ਇਲਾਵਾ ਸੰਬਲਪੁਰੀ, ਸਿਲਹਟੀ ਅਤੇ ਪਹਾੜੀ ਭਾਸ਼ਾਵਾਂ `ਤੇ ਆਪਣੇ ਵਿਚਾਰ ਪੇਸ਼ ਕੀਤੇ।

 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …