
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਅਤੇ ਹੋਰਨਾਂ ਸ਼ਹਿਰਾਂ ਵਿੱਚੋਂ ਗੱਡੀਆਂ ਚੋਰੀ ਕਰਕੇ, ਉੰਨਾਂ ਦੇ ਚੈਸੀ ਨੰਬਰ ਟੈਂਪਰ ਕਰਕੇ ਬਦਲਣ ਉਪਰੰਤ ਅੱਗੇ ਧੋਖੇ ਨਾਲ ਗੱਡੀਆਂ ਵੇਚਣ ਵਾਲੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ.ਸਟਾਫ, ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਹਾਸਲ ਹੋਈ ਜਦੋਂ ਸz. ਜਗਜੀਤ ਸਿੰਘ ਵਾਲੀਆ ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਕਰਾਇਮ, ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ, ਸz. ਹਰਜੀਤ ਸਿੰਘ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ ਕਰਾਇਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ‘ਤੇ ਗਸ਼ਤ ਕਰਦਿਆਂ ਜਰਮਨਜੀਤ ਸਿੰਘ ਉਰਫ ਕਾਲੂ ਪੁੱਤਰ ਅਵਤਾਰ ਸਿੰਘ ਕੌਮ ਜੱਟ, ਲਖਵਿੰਦਰ ਸਿੰਘ ਉਰਫ ਖਿੱਦੂ ਪੁੱਤਰ ਲੇਟ ਮੁਖਤਿਆਰ ਸਿੰਘ ਕੌਮ ਜੱਟ, ਬਲਵਿੰਦਰ ਸਿੰਘ ਉਰਫ ਗਿਆਨੀ, ਪਰਮਜੀਤ ਸਿੰਘ ਉਰਫ ਲਾਲੀ ਅਤੇ ਸੁਖਦੇਵ ਸਿੰਘ ਉਰਫ ਸਿੱਪੀ ਜੋ ਕਾਰਾਂ ਚੋਰੀ ਕਰਕੇ ਜਾਅਲੀ ਕਾਗਜਾਤਾਂ ‘ਤੇ ਧੋਖੇ ਨਾਲ ਅੱਗੇ ਵੇਚਦੇ ਹਨ, ਅੱਜ ਵੀ ਚੋਰੀ ਸੁਆਈ-20 ਕਾਰ ਵਿੱਚ ਸਵਾਰ ਹੋ ਕੇ ਮਕਬੂਲਪੁਰਾ ਸਾਈਡ ਵੱਲੋ ਆ ਰਹੇ ਹਨ। ਜਿਸ ‘ਤੇ ਸਥਾਨਕ ਚਮਰੰਗ ਰੋਡ ਟੀ-ਪੁਆਇੰਟ ਵਿੱਖੇ ਨਾਕਾਬੰਦੀ ਕਰਕੇ ਉਕਤ ਗੱਡੀ ਵਿੱਚ ਸਵਾਰ ਹੋ ਕੇ ਆ ਰਹੇ ਨੌਜਵਾਨਾ ਵਿੱਚੋ ਜਰਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਆਈ-20 ਕਾਰ ਨੰਬਰ ਪੀ.ਬੀ-10-ਈ.ਏ-0875 ਸਮੇਤ ਕਾਬੂ ਕੀਤਾ ਅਤੇ ਬਾਕੀ 3 ਦੋਸ਼ੀ ਮੋਕੇ ਤੋਂ ਭੱਜ ਗਏ।ਪੁਲਿਸ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਜਰਮਨਜੀਤ ਸਿੰਘ ਉਰਫ ਕਾਲੂ ਪਾਸੋ ਪੁੱਛ-ਗਿੱਛ ਦੌਰਾਨ ਇਕ ਕਾਰ ਆਈ-20, ਇਕ ਕਾਰ ਏਸੰਟ ਅਤੇ ਲਖਵਿੰਦਰ ਸਿੰਘ ਉਰਫ ਖਿੱਦੂ ਪਾਸੋ ਦੌਰਾਨੇ ਪੁੱਛ-ਗਿੱਛ ਦੋ ਗੱਡੀਆ ਇਕ ਇਨੋਵਾ ਅਤੇ ਇਕ ਸਵੀਫਟ ਕਾਰ ਬ੍ਰਾਮਦ ਕੀਤੀਆ ਗਈਆਂ।ਇੰਨਾਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਪੁੱਛ ਗਿੱਛ ਕਰਕੇ ਹੋਰ ਚੋਰੀ ਦੀਆਂ ਗੱਡੀਆਂ ਅਤੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਤਿਾ ਜਾਵੇਗਾ ਅਤੇ ੇ ਹੋਰ ਚੋਰੀ ਦੀਆਂ ਕਾਰਾਂ ਬ੍ਰਾਮਦ ਹੋਦ ਦੀ ਵੀਵੀ ਸੰਭਾਵਨਾ ਹੈ .
Punjab Post Daily Online Newspaper & Print Media