Friday, July 4, 2025
Breaking News

ਐਡਵੋਕੇਟ ਵਨੀਤ ਮਹਾਜਨ ਦੇ ਦੋਸੀਆਂ ਨੂੰ ਜਲਦ ਕਾਬੂ ਕੀਤਾ ਜਾਵੇ – ਗੁਰਜੀਤ ਅੋਜਲਾ

PPN1612201421
ਅੰਮ੍ਰਿਤਸਰ, 15 (ਸੁਖਬੀਰ ਸਿੰਘ) – ਕੈਬਿਨੈਟ ਮੰਤਰੀ ਅਨਿਲ ਜੋਸ਼ੀ ਵਲੋਂ ਐਡਵੋਕੇਟ ਵਨੀਤ ਮਹਾਜਨ ‘ਤੇ ਦੁਬਾਰਾ ਹਮਲਾ ਕਰਵਾ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਗਿਆ ਹੈ ਅਤੇ ਸੱਤਾ ਦੇ ਨਸ਼ੇ ‘ਚ ਅੰਨ੍ਹੇ ਅਤੇ ਬੋਲੇ ਹੋਏ ਅਕਾਲੀ-ਭਾਜਪਾ ਲੀਡਰ ਸਮਾਜ ਨੂੰ ਸੇਧ ਦੇਣ ਦੀ ਬਜਾਏ ਗੁੰਡਾ ਅਨਸਰਾਂ ਦੀ ਹਿਮਾਇਤ ਕਰ ਰਹੇ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ੍ਹ ਅੰਮ੍ਰਿਤਸਰ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਨੇ ਵਨੀਤ ਮਹਾਜਨ ਤੇ ਹੋਏ ਦੁਬਾਰਾ ਹਮਲੇ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦਿਆਂ ਕੀਤਾ।ਅੋਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਕੌਸਲਰਾਂ ‘ਚ ਕੁੱਝ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਕੁੱਝ ਚਾਈਨਾ ਡੋਰ ਦੀ ਬਲੈਕ ਕਰਦਾ ਫੜਿਆ ਜਾਂਦਾ ਹੈ, ਕੋਈ ਭੂ ਮਾਫੀਆ ਮਸ਼ਹੂਰ ਹਨ।ਮੋਜੂਦਾ ਸਰਕਾਰ ਆਏ ਦਿਨ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।ਲੋਕ ਇੰਨਸਾਫ ਲੈਣ ਲਈ ਮੁੱਖ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਕਰਨ ਲਈ ਮਜਬੂਰ ਹਨ ਤੇ ਪ੍ਰਸਾਸ਼ਨ ਵੀ ਮੂਕ ਦਰਸ਼ਕ ਬਣ ਤਮਾਸ਼ਾ ਵੇਖ ਰਿਹਾ ਹੈ,। ਉਨ ਾਂਕਿਹਾ ਕਿ ਜੋ ਪ੍ਰਸ਼ਾਸਨ ਅਪਣੇ ਮੁਲਾਜ਼ਮਾਂ ਦੀ ਰੱਖਿਆ ਨਹੀ ਸਕਦਾ, ੳਸ ਤਂ ਜਨਤਾ ਦੀ ਸੁਰਖਿਆ ਬਾਰੇ ਆਸ ਕਰਨਾ ਸਮਝ ਤੋਂ ਬਾਹਰ ਹੈ।ਅੋਜਲਾ ਨੇ ਕਿਹਾ ਕਿ ਜੇਕਰ ਵਨੀਤ ਮਹਾਜਨ ਤੇ ਹੋਏ ਹਮਲੇ ਨੂੰ ਨਜ਼ਰਅੰਦਾਜ ਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾ ਕਾਂਗਰਸ ਕਮੇਟੀ ਦੇ ਸਮੂਹ ਮੈਬਰ ਵਨੀਤ ਮਹਾਜਨ ਨੂੰ ਇੰਨਸਾਫ ਦਵਾਉਣ ਲਈ ਧਰਨੇ ਦੇਣ ਲਈ ਮਜਬੂਰ ਹੋਣਗੇ, ਜਿਸ ਲਈ ਜੁਮੇਵਾਰ ਖੁਦ ਸਰਕਾਰ ਹੋਵੇਗੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply