Wednesday, February 25, 2026

ਮੁਅੱਤਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਤੁਰੰਤ ਕੀਤਾ ਜਾਵੇ ਬਹਾਲ – ਪੰਨੂ ਬੋਪਾਰਾਏ, ਘੁੱਕੇਵਾਲੀ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ:) ਵਲੋਂ ਅੰਮ੍ਰਿਤਸਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਮੁਅੱਤਲ ਕਰ ਦਿੱਤੇ ਜਾਣ ਬਾਅਦ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਪਰੋਕਤ ਅਧਿਕਾਰੀਆਂ ਨੂੰ ਬਿਨਾਂ ਪੜਤਾਲ ਮੁਅੱਤਲ ਕਰਨ ਨਾਲ ਪ੍ਰਾਇਮਰੀ ਵਰਗ ਅੰਦਰ ਰੋਸ ਹੈ, ਜਦਕਿ ਸਕੂਲਾਂ ‘ਚ ਪ੍ਰੀਖਿਆਵਾਂ ਦਾ ਸਮਾਂ ਹੈ।ਪਹਿਲਾਂ ਹੀ ਜਿਲ੍ਹੇ ਵਿੱਚ ਬੀ.ਪੀ.ਈ.ਓ ਦੀਆਂ ਬਹੁਤ ਪੋਸਟਾਂ ਖਾਲੀ ਹਨ ਤਾਂ ਹੁਣ ਅਜਿਹੀ ਕਾਰਵਾਈ ਨਾਲ ਬਲਾਕ ਦਫਤਰਾਂ ਦੇ ਕੰਮਾਂ ਅਤੇ ਪ੍ਰਬੰਧਾਂ ‘ਤੇ ਮਾੜਾ ਅਸਰ ਪਵੇਗਾ।
ਈ.ਟੀ.ਯੂ ਦੇ ਆਗੂਆਂ ਨੂੰ ਮਿਲ ਕੇ ਉਕਤ ਬੀ.ਪੀ.ਈ.ਓ ਨੇ ਕਿਹਾ ਕਿ ਹਮੇਸ਼ਾਂ ਹੀ ਬੱਚਿਆਂ ਦੀ ਵਰਦੀ ਸਕੂਲ ਪੱਧਰ ‘ਤੇ ਖਰੀਦੀ ਜਾਂਦੀ ਹੈ, ਇਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੇ ਕਦੀ ਵੀ ਦਖਲਅੰਦਾਜ਼ੀ ਨਹੀਂ ਕੀਤੀ।ਹੁਣ ਪਹਿਲੀ ਵਾਰ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀ ਦੀ ਗ੍ਰਾਂਟ ਬੀ.ਪੀ.ਈ.ਓ ਦੇ ਖਾਤਿਆਂ ‘ਚ ਆਈ ਹੈ।ਪ੍ਰਭਾਵਿਤ ਅਫਸਰਾਂ ਦਾ ਪੱਖ ਸੁਣਨ ਉਪਰੰਤ ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਦੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਉਚ ਸਿੱਖਿਆ ਅਧਿਕਾਰੀਆਂ ਪਾਸੋਂ ਮੁਅੱਤਲ ਕੀਤੇ ਗਏ ਅਧਿਕਾਰੀ ਤੁਰੰਤ ਬਹਾਲ ਕਰਨ ਦੀ ਮੰਗ ਕਰਦਿਆਂ ਇਹ ਵੀ ਕਿਹਾ ਕਿ ਮੁਅੱਤਲ ਹੋਣ ਵਾਲੇ ਬੀ.ਪੀ.ਈ.ਓ ‘ਚ ਸ਼ਾਮਲ ਮੈਡਮ ਰਵਿੰਦਰਜੀਤ ਕੌਰ ਭੁੱਲਰ ਦੀ ਸੇਵਾਮੁਕਤੀ 28 ਫਰਵਰੀ ਨੂੰ ਹੈ, ਜਿੰਨਾਂ ਨੇ ਆਪਣੀ ਲੰਮੀ ਸਰਵਿਸ ਦੌਰਾਨ ਤਨਦੇਹੀ ਨਾਲ ਕੰਮ ਕਰਦਿਆਂ ਸਟੇਟ ਐਵਾਰਡ ਅਤੇ ਕਈ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ ਹਨ। ਉਨ੍ਹਾਂ ਦੀ ਸੇਵਾਮੁਕਤੀ ‘ਤੇ ਮਾਣ-ਸਤਿਕਾਰ ਦੇਣ ਦੀ ਜਗ੍ਹਾ ਮੁਅੱਤਲ ਕਰ ਦੇਣਾ ਅਤੀ ਮੰਦਭਾਗਾ ਹੈ।
ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਦੇ ਆਗੂਆਂ ਨੇ ਇਸ ਸਬੰਧੀ ਰੋਸ ਵਜੋਂ ਕੀਤੇ ਜਾਣ ਵਾਲੇ ਕਿਸੇ ਵੀ ਪ੍ਰੋਗਰਾਮ ਜਾਂ ਸੰਘਰਸ਼ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਹਰ ਪੱਖ ਤੋਂ ਸਮਰਥਨ ਕਰੇਗੀ।
ਇਸ ਮੌਕੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਨ ਵਾਲਿਆਂ ਵਿੱਚ ਈ.ਟੀ.ਯੂ.ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ, ਸਤਬੀਰ ਸਿੰਘ ਬੋਪਾਰਾਏ ਜਿਲ੍ਹਾ ਪ੍ਰਧਾਨ, ਗੁਰਿੰਦਰ ਸਿੰਘ ਘੁੱਕੇਵਾਲੀ ਸੂਬਾ ਮੀਡੀਆ ਇੰਚਾਰਜ,ਜਤਿੰਦਰਪਾਲ ਸਿੰਘ ਰੰਧਾਵਾ, ਪਰਮਬੀਰ ਸਿੰਘ ਰੋਖੇ, ਦਲਜੀਤ ਸਿੰਘ ਲਹੌਰੀਆ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਯਾਦਮਨਿੰਦਰ ਸਿੰਘ ਧਾਰੀਵਾਲ, ਤੇਜਇੰਦਰਪਾਲ ਸਿੰਘ ਮਾਨ, ਦਿਲਬਾਗ ਸਿੰਘ ਬਾਜਵਾ, ਸੁਖਦੇਵ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਗੂਆਣਾ, ਗੁਰਪ੍ਰੀਤ ਸਿੰਘ ਵੇਰਕਾ, ਸਰਬਜੋਤ ਸਿੰਘ ਵਿਛੋਆ, ਜਗਮੋਹਨ ਸਿੰਘ,ਸੁਖਵਿੰਦਰ ਸਿੰਘ ਤੇੜੀ, ਗੁਰਲਾਲ ਸਿੰਘ ਸੋਹੀ, ਰਵਿੰਦਰ ਸ਼ਰਮਾ ਆਦਿ ਆਗੂ ਹਾਜ਼ਰ ਸਨ।

 

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …