ਸੰਗਰੂਰ, 26 ਫਰਵਰੀ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾਣ ਵਾਲੀ ਬਾਹਰਵੀਂ ਜਮਾਤ ਦੀ ਅੰਗਰੇਜ਼ੀ ਲਾਜ਼ਮੀ
ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ਨਿਰਧਾਰਤ ਸਮੇਂ ਤੋਂ ਕੁਝ ਸਮਾਂ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ ਸੀ।ਇਸ ਪ੍ਰੀਖਿਆ ਦੇ ਮੁਲਤਵੀ ਹੋਣ ਕਾਰਨ ਸਬੰਧਤ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਿਸੇ ਵੀ ਪ੍ਰੀਖਿਆ ਦੀ ਦੁਬਾਰਾ ਤਿਆਰੀ ਕਰਨੀ ਬਹੁਤ ਔਖੀ ਹੁੰਦੀ ਹੈ।
ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਵੱਖ-ਵੱਖ ਸਕੂਲਾਂ ਦੇ ਅੰਗਰੇਜ਼ੀ ਲੈਕਚਰਾਰਾਂ ਪਰਮਿੰਦਰ ਕੁਮਾਰ ਲੌਂਗੋਵਾਲ (ਮਹਿਲਾਂ) ਜਰਨੈਲ ਸਿੰਘ ਸ਼ੇਰੋਂ, ਹਰਦੇਵ ਸਿੰਘ ਬਡਰੁੱਖਾਂ, ਅਸ਼ਵਨੀ ਕੁਮਾਰ ਸੁਨਾਮ, ਸੁਰਿੰਦਰ ਕੁਮਾਰ ਛਾਜਲੀ, ਅਸ਼ਵਨੀ ਕੁਮਾਰ ਭਸੌੜ, ਨਵਦੀਪ ਕਾਂਸਲ ਤੁੰਗਾਂ, ਗੁਲਜ਼ਾਰ ਸਿੰਘ ਚੀਮਾ, ਜਗਤਾਰ ਸਿੰਘ ਬਾਲੀਆਂ, ਜਸਬੀਰ ਸਿੰਘ ਬਡਬਰ, ਕੁਲਜਿੰਦਰ ਕੌਰ ਨਾਭਾ, ਕਮਲੇਸ਼ ਰਾਣੀ ਲੌਂਗੋਵਾਲ, ਜਤਿੰਦਰ ਸਿੰਘ ਕਾਂਝਲਾ, ਗੁਰਵਿੰਦਰ ਸਿੰਘ ਸੁਨਾਮ, ਸੁਮਿਤਾ ਸ਼ਰਮਾ ਸੁਨਾਮ, ਸੀਮਾ ਰਾਣੀ ਉਭਾਵਾਲ, ਅਲਕਾ ਰਾਣੀ ਮੌੜਾਂ, ਸੰਜੀਵ ਕੁਮਾਰ ਸ਼ੇਰੋਂ, ਬਲਜੀਤ ਸਿੰਘ ਸਾਹੋਕੇ, ਮੁਨੀਸ਼ ਕੁਮਾਰ ਜਖੇਪਲ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਡੇਟ ਸ਼ੀਟ ਵਿੱਚ 7 ਮਾਰਚ ਤੋਂ ਬਾਅਦ ਲਗਭਗ 10-12 ਦਿਨ ਕੋਈ ਪ੍ਰੀਖਿਆ ਨਹੀਂ ਹੈ।ਇਸ ਲਈ ਇਹ ਮੁਲਤਵੀ ਕੀਤੀ ਪ੍ਰੀਖਿਆ ਇਹਨਾਂ ਦਿਨਾਂ ਵਿੱਚ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਨਾ ਸਹਿਣੀ ਪਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media