Wednesday, September 16, 2026

ਸਿੱਖਿਆ ਦਾ ਮਾਪਦੰਡ ਸਿਰਫ ਪ੍ਰਾਪਤ ਅੰਕ ਨਹੀਂ – ਰਿਸ਼ਵ ਸਿੰਗਲਾ

ਭੀਖੀ, 27 ਫਰਵਰੀ (ਕਮਲ ਜ਼ਿੰਦਲ) – ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਗਿਆਨਵਾਨ ਹੋਣਾ ਬਹੁਤ ਜਰੂਰੀ ਹੁੰਦਾ ਹੈ।ਜੋ ਵੀ ਅਸੀਂ ਪੜ੍ਹਦੇ ਹਾਂ ਉਸ ਦਾ ਮਤਲਬ ਆਪਣੇ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।ਇਹ ਕੰਮ ਅਧਿਆਪਕ ਤੇ ਮਾਪੇ ਰਲ-ਮਿਲ ਕੇ ਕਰ ਸਕਦੇ ਹਨ।ਰਿਸ਼ਵ ਸਿੰਗਲਾ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਚਾਹੀਦਾ ਹੈ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਵੱਲ ਥੋੜਾ-ਥੋੜਾ ਧਿਆਨ ਜਰੂਰ ਦੇਈਏ, ਤਾਂ ਕਿ ਪੇਪਰਾਂ ਦੇ ਦਿਨਾਂ ਤੱਕ ਆਉਂਦਿਆਂ ਉਹ ਵਧੀਆ ਤਰੀਕੇ ਨਾਲ ਤਣਾਅ ਤੋਂ ਮੁਕਤ ਹੋ ਕੇ ਤਿਆਰੀ ਕਰ ਕੇ ਉਹ ਕਾਮਯਾਬੀ ਹਾਸਲ ਕਰ ਸਕਣ।ਲੇਕਿਨ ਚੰਗੀ ਸਿੱਖਿਆ ਦਾ ਮਾਪਦੰਡ ਸਿਰਫ ਚੰਗੇ ਅੰਕ ਹਾਸਿਲ ਕਰਨਾ ਹੀ ਨਹੀਂ ਬਲਕਿ ਉਸ ਨੂੰ ਚੰਗੀ ਤਰ੍ਹਾਂ ਨਾਲ ਪਰਖਣ, ਪ੍ਰੈਕਟੀਕਲ ਵਿਧੀ ਨਾਲ ਸੋਚਣ, ਨਿੱਜੀ ਜ਼ਿੰਦਗੀ ਨਾਲ ਜੋੜਨਾ ਹੈ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …