ਭੀਖੀ, 16 ਮਾਰਚ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨੌਵੀਂ ਅਤੇ ਗਿਆਰਵੀਂ ਜਮਾਤ ਦਾ ਸਾਲਾਨਾ ਪ੍ਰੀਖਿਆ
ਦਾ ਨਤੀਜਾ ਐਲਾਨਿਆ ਗਿਆ।ਸਮਾਰੋਹ ਦਾ ਆਰੰਭ ਸਰਸਵਤੀ ਵੰਦਨਾ ਨਾਲ ਹੋਇਆ।ਸਕੂਲ ਮੁਖੀ ਸੰਜੀਵ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਸਾਲ ਨਤੀਜਾ ਪ੍ਰਕਿਰਿਆ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਤਾਂ ਕਿ ਸਾਰੇ ਹੀ ਬੱਚਿਆ ਦੇ ਮਾਤਾ ਪਿਤਾ ਨਾਲ ਚੰਗੀ ਤਰ੍ਹਾਂ ਰੂਬਰੂ ਹੋ ਸਕੀਏ।ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਨੌਵੀਂ ਜਮਾਤ ਵਿਚੋਂ ਮੁਸਕਾਨ ਚਾਵਲਾ ਸਪੁੱਤਰੀ ਰਜੇਸ਼ ਕੁਮਾਰ, ਖੁਸ਼ਦੀਪ ਸ਼ਰਮਾ ਸਪੁੱਤਰੀ ਅਸ਼ੋਕ ਕੁਮਾਰ ਤੇ ਹੁਸਨਵੀਰ ਕੌਰ ਸਪੁੱਤਰੀ ਅਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਗਿਆਰਵੀਂ ਜਮਾਤ ਆਰਟਸ ਗਰੁੱਪ ਵਿਚੋਂ ਸੀਮਾ ਰਾਣੀ ਪੁੱਤਰੀ ਜਗਸੀਰ ਰਾਮ, ਸੁਖਦੀਪ ਕੌਰ ਸਪੁੱਤਰੀ ਰਾਜ ਸਿੰਘ ਤੇ ਰਾਬੀਆ ਸਪੁੱਤਰੀ ਭੁਪਿੰਦਰ ਖ਼ਾਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਗਿਆਰਵੀਂ ਜਮਾਤ ਕਾਮਰਸ ਗਰੁੱਪ ਵਿਚੋਂ ਨੀਰਜ ਜਿੰਦਲ ਸਪੁੱਤਰ ਸੁਭਾਸ਼ ਚੰਦ, ਖੁਸ਼ਪ੍ਰੀਤ ਕੌਰ ਸਪੁੱਤਰੀ ਅਵਤਾਰ ਸਿੰਘ ਤੇ ਹਰਪ੍ਰੀਤ ਸਿੰਘ ਸਪੁੱਤਰੀ ਹਰਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਗਿਆਰਵੀਂ ਜਮਾਤ ਸਾਇੰਸ ਗਰੁੱਪ ਵਿਚੋਂ ਅਰਸ਼ਦੀਪ ਕੌਰ ਸਪੁੱਤਰੀ ਰਾਜਵਿੰਦਰ ਸਿੰਘ, ਸਾਕਸ਼ੀ ਉਣਿਆਲ ਸਪੁੱਤਰੀ ਸ਼ੰਕਰ ਦੱਤ ਤੇ ਮਨਪ੍ਰੀਤ ਕੌਰ ਸਪੁੱਤਰੀ ਸੁਖਬੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਗਿਆਰਵੀਂ ਜਮਾਤ ਵਿਚੋਂ ਰਮਨਜੋਤ ਕੌਰ ਸਪੁੱਤਰੀ ਬਿੱਟੂ ਸਿੰਘ ਨੂੰ ਪੂਰੇ ਸਾਲ ਦੀ ਵਧੀਆ ਕਾਰਗੁਜ਼ਾਰੀ ਦੇਖਦੇ ਹੋਏ ਬੈਸਟ ਸਟੂਡੈਂਟ ਵਜੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਬੰਧ ਸਮਿਤੀ ਦੇ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅੰਮ੍ਰਿਤਪਾਲ, ਪ੍ਰਿੰਸੀਪਲ ਸੰਜੀਵ ਕੁਮਾਰ ਸਮੂਹ ਸਕੂਲ ਸਟਾਫ਼ ਸਮੇਤ ਮੌਜ਼ੂਦ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media