ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਦੀਆਂ ਅਧਿਆਪਕਾਵਾਂ ਸਨਮਾਨਿਤ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਲਾਅ, ਸ੍ਰੀ ਗੁਰੂ ਤੇਗ ਬਹਾਦਰ ਕਾਲਜ
ਫਾਰ ਵੁਮੈਨ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਏ ਗਏ।ਉਕਤ ਅਦਾਰਿਆਂ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਸਰਗਰਮੀਆਂ ਰਾਹੀਂ ਔਰਤਾਂ ਦੀ ਕਾਮਯਾਬੀ ਅਤੇ ਭੂਮਿਕਾ ਬਾਰੇ ਜਾਣੂ ਕਰਵਾਇਆ।ਹੋਲੀ ਸਿਟੀ ਵੁਮੈਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਜ਼ੂਕੇਸ਼ਨ ਕਾਲਜ ਵਿਖੇ ਕਰਵਾਏ ਪ੍ਰੋਗਰਾਮ ਮੌਕੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਸੈਮੀਨਾਰ ਮੌਕੇ ਸਾਬਕਾ ਡੀ.ਪੀ.ਆਈ (ਕਾਲਜਾਂ) ਪੰਜਾਬ ਪ੍ਰੋ: ਜਸਮੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਬਾਰੇ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਕ ਆਦਰਸ਼ ਸਮਾਜ ’ਚ ਮਹਿਲਾ ਤੇ ਪੁਰਸ਼ ਭਾਵੇਂ ਵੱਖਰੇ-ਵੱਖਰੇ ਅਦਾਰਿਆਂ ’ਤੇ ਕੰਮ ਕਰਦੇ ਹਨ, ਪਰ ਉਨ੍ਹਾਂ ਦਾ ਅਹੁੱਦਾ ਅਤੇ ਮਾਣ-ਸਨਮਾਨ ਬਰਾਬਰ ਹੋਣਾ ਚਾਹੀਦਾ ਹੈ।
ਪ੍ਰਿੰਸੀਪਲ ਨਾਨਕ ਸਿੰਘ ਨੇ ਸੰਬੋਧਨ ਕਰਦਿਆਂ ਹਰੇਕ ਔਰਤ ਨੂੰ ਮਜ਼ਬੂਤ ਸਮਾਜ ਅਤੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵਿਦਿਆਰਥਣਾਂ ਨੂੰ ਆਪਣਾ ਖੁਸ਼ਹਾਲ ਜੀਵਨ ਜਿਉਣ, ਮਿਹਨਤ ਕਰਨ ਅਤੇ ਖੁਸ਼ ਰਹਿਣ ਦੀ ਸਲਾਹ ਦਿੱਤੀ।ਗਰੈਜੂਏਟ ਕਲਾਸਾਂ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਭਾਸ਼ਣ ਅਤੇ ਕਵਿਤਾਵਾਂ ਰਾਹੀਂ ਸੱਭਿਆਚਾਰਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਿਕਾਸ ’ਚ ਔਰਤਾਂ ਦੀ ਸਫਲਤਾ ਨੂੰ ਉਜ਼ਾਗਰ ਕੀਤਾ।
ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਚ ਹੋਲੀ ਸਿਟੀ ਵੁਮੈਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਮੌਕੇ ਖੇਡਾਂ, ਮੀਡੀਆ, ਸਾਹਿਤ ਅਤੇ ਅਧਿਆਪਨ ਦੇ ਵੱਖ-ਵੱਖ ਖੇਤਰਾਂ ’ਚ ਮੱਲ੍ਹਾਂ ਮਾਰ ਰਹੀਆਂ 60 ਦੇ ਕਰੀਬ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਿੰ: ਹਰਪ੍ਰੀਤ ਕੌਰ ਨੇ ਦੱਸਿਆ ਕਿ ਸ੍ਰੀਮਤੀ ਸੁਰਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ, ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਸਟੂਡੈਂਟ ਵੈਲਫੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਮੀਤ ਸਿੰਘ ਫਾਊਂਡਰ, ਹੋਲੀ ਸਿਟੀ ਵੁਮੈਨ ਵੈਲਫੇਅਰ ਐਸੋਸੀਏਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਹਰਪ੍ਰੀਤ ਕੌਰ ਨੇ ਨਾਰੀ ਸਸ਼ਤੀਕਰਨ ਦੀ ਗੱਲ ਕਰਦੇ ਹੋਏ ਸਮਾਜ ਵਿੱਚਲੇ ਮਰਦਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਔਰਤਾਂ ਨਾਲ ਘਰ ਅਤੇ ਸਮਾਜਿਕ ਜਿੰਮੇਵਾਰੀ ’ਚ ਬਰਾਬਰ ਹੱਥ ਵਟਾਉਂਦੇ ਹੋਏ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਦੇਣ।ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਨੇ ਖੇਡਾਂ, ਮੀਡੀਆ, ਸਾਹਿਤ ਅਤੇ ਅਧਿਆਪਨ ਖੇਤਰ ’ਚ ਮੱਲਾਂ ਮਾਰਨ ਵਾਲੀਆਂ ਕਾਲਜ ਦੀਆਂ ਸਮੂਹ ਅਧਿਆਪਕਾਵਾਂ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਦੀਪਿਕਾ ਕੋਹਲੀ, ਡਾ. ਸਤਿੰਦਰ ਢਿੱਲੋਂ, ਅਮਨਦੀਪ ਕੌਰ, ਡਾ. ਰਮਨਪ੍ਰੀਤ ਕੌਰ, ਰਾਜਵਿੰਦਰ ਕੌਰ ਸੇਖੋਂ, ਡਾ. ਸੁਮਨ ਸੱਗੂ, ਡਾ. ਬਲਜੀਤ ਕੌਰ, ਡਾ. ਅਵਨੀਤ ਕੌਰ, ਡਾ. ਅਰਵਿੰਦਰ ਕੌਰ, ਡਾ. ਇੰਦੂ ਸੁਧੀਰ, ਸੰਦੀਪ ਕੌਰ ਸਮੇਤ ਹੋਰਨਾਂ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ।ਇਹ ਪ੍ਰੋਗਰਾਮ ਅਸਿਸਟੈਂਟ ਪ੍ਰੋਫੈਸਰ ਡਾ: ਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਲਾਅ ਵਿਖੇ ਡਾ. ਗੁਨੀਸ਼ਾ ਸਲੂਜਾ, ਪ੍ਰੋ: ਪੂਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਰੇਨੂੰ ਸੈਣੀ, ਡਾ. ਸ਼ਿਵੇਨ ਸਰਪਾਲ, ਪ੍ਰੋ: ਉਤਕਰਸ਼ ਸੇਠ, ਪ੍ਰੋ: ਬਲਗੇਰ, ਪ੍ਰੋ: ਹੇਮਾ ਸਿੰਘ ਅਤੇ ਪ੍ਰੋ: ਤਨਵੀਰ ਕੌਰ ਤੋਂ ਇਲਾਵਾ ਉਕਤ ਅਦਾਰਿਆਂ ’ਚ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media