Sunday, March 22, 2026

ਰਾਜਨੀਤੀ ਦੀ ਭੇਟ ਚੜੀ ਨਜ਼ਾਇਜ ਹੋਟਲਾਂ ਅਤੇ ਸਰਾਵਾਂ ਦੀ ਸੀਲਿੰਗ ਦੀ ਕਾਰਵਾਈ

PPN1612201430
ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਚੁਫੇਰੇ ਨਜ਼ਾਇਜ ਤੌਰ ਤੇ ਬਣੇ ਹੋਟਲ ਅਤੇ ਸਰਾਵਾਂ ਦੇ ਖਿਲਾਫ ਕੀਤੀ ਜਾਣ ਵਾਲੀ ਸੀਲਿੰਗ ਦੀ ਕਾਰਵਾਈ ਇਕ ਵਾਰ ਫੇਰ ਰਾਜਨੀਤੀ ਦੀ ਭੇਂਟ ਚੜ੍ਹ ਗਈ ਜਦ ਇਹ ਕਾਰਵਾਈ ਉਸ ਵੇਲੇ ਰੋਕ ਦਿੱਤੀ ਗਈ ਜਦ ਧਰਨੇ ਤੇ ਬੈਠੇ ਭਾਜਪਾ ਆਗੂ ਸ੍ਰੀ ਤਰੁਣ ਚੁੱਘ ਤੇ ਸਥਾਨਕ ਸਰਕਾਰਾਂ ਵੱਲੋਂ ਜਾਰੀ ਕੀਤਾ ਪੱਤਰ ਡਿਊਟੀ ਮੈਜ਼ਿਸਟ੍ਰੇਟ ਨੂੰ ਸੌਪ ਦਿੱਤਾ। ਤਸਵੀਰ ਵਿੱਚ ਜੱਲਿਆਂਵਾਲਾ ਬਾਗ ਨੇੜੇ ਹੋਟਲ ਤੇ ਸਰਾਵਾਂ ਨੂੰ ਸੀਲ ਕਰਨ ਦੀ ਕਾਰਵਾਈ ਰੋਕਣ ਲਈ ਧਰਨੇ ਤੇ ਬੈਠੇ ਆਗੂਆਂ ਵਿੱਚ ਸ਼ਾਮਿਲ ਹਨ ਭਾਜਪਾ ਆਗੂ ਸ੍ਰੀ ਤਰੁਣ ਚੁੱਘ, ਅਕਾਲੀ ਜੱਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ, ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਕੌਸਲਰ ਅਮਰਜੀਤ ਸਿੰਘ ਭਾਟੀਆ, ਕੌਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ, ਚੇਅਰਮੈਨ ਹਰਿੰਦਰ ਸਿੰਘ, ਕੌਸਲਰ ਭੁਪਿੰਦਰ ਸਿੰਘ ਰਾਹੀ, ਪ੍ਰਿਤਪਾਲ ਸਿੰਘ ਸੇਠੀ, ਅਕਾਲੀ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਕੌਸਲਰ ਜਰਨੈਲ ਸਿੰਘ ਢੋਟ, ਕੌਸਲਰ ਪੰਮਾ, ਲਖਵਿੰਦਰ ਸਿੰਘ ਵਾਰਡ ਪ੍ਰਧਾਨ, ਹਰਜਿੰਦਰ ਸਿੰਘ ਰਾਜਾ, ਜਗਮੇਲ ਸਿੰਘ ਸੀਰਾ, ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਅਤੇ ਹੋਰ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply