ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ ‘ਯੂ.ਜੀ.ਸੀ ਨੈਟ ਪੈ੍ਰਪਰੇਸ਼ਨ
ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ’ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ ਕੀਤੀ ਗਈ। ਕਾਲਜ ਡਾ. ਅੰਮ੍ਰਿਤਪਾਲ ਸਿੰਘ ਗਵਰਨਮੈਂਟ ਕਾਲਜ ਮੋਹਾਲੀ ਵਲੋਂ ਵਿਦਿਆਰਥੀਆਂ ਨੂੰ ਯੂ.ਜੀ.ਸੀ. ਨੈਟ ਪ੍ਰੀਖਿਆ ਸਬੰਧੀ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਇਸ ਪ੍ਰੀਖਿਆ ’ਚ ਸਫ਼ਲ ਹੋਣ ਸਬੰਧੀ ਕੁੱਝ ਤਰੀਕੇ ਵੀ ਦੱਸੇ।ਉਨ੍ਹਾਂ ਨੇ ਗਣਿਤ ’ਚ ਮਾਸਟਰ ਡਿਗਰੀ ਕਰਨ ਉਪਰੰਤ ਵੱਖ-ਵੱਖ ਵਿਭਾਗਾਂ, ਯੂਨੀਵਰਸਿਟੀਆਂ ’ਚ ਰਿਸਰਚ ਅਤੇ ਵਿਦੇਸ਼ਾਂ ’ਚ ਚੰਗੀਆਂ ਕੰਪਨੀਆਂ ’ਚ ਇਸ ਮਾਸਟਰ ਡਿਗਰੀ ਦੀ ਮਹੱਤਤਾ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਡੀਨ ਅਕਾਦਮਿਕ ਡਾ. ਤਮਿੰਦਰ ਸਿੰਘ ਨੇ ਮੈਥ ਵਿਭਾਗ ਨੂੰ ਅਜਿਹੇ ਪ੍ਰੋਗਰਾਮ ਕਰਨ ਲਈ ਵਧਾਈ ਦਿੱਤੀ।ਵਿਭਾਗ ਮੁਖੀ ਡਾ. ਰਾਜਿੰਦਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਿੰ. ਡਾ. ਮਹਿਲ ਸਿੰਘ ਦੀ ਯੋਗ ਅਗਵਾਈ ਸਦਕਾ ਹੀ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਉਲੀਕੇ ਜਾਂਦੇ ਹਨ।
ਇਸ ਮੌਕੇ ਡਾ. ਹਰਵਿੰਦਰ ਕੌਰ, ਡਾ. ਨਵਯੋਧ ਸਿੰਘ, ਡਾ. ਗਗਨਦੀਪ ਸਿੰਘ, ਆਂਚਲ ਸ਼ਰਮਾ ਤੇ ਸਮੂਹ ਸਟਾਫ਼ ਹਾਜ਼ਰ ਸੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media