Friday, June 21, 2024

ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ

ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਸੰਗਰੂਰ ਸਥਿਤ ਦਿੱਲੀ ਮਲਟੀਸਪੈਸਲਿਟੀ ਹਸਪਤਾਲ ਵਿੱਚ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਡਾਕਟਰ ਰੁਪਿੰਦਰ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀਆਂ ਅਤੇ ਕੈਲਸ਼ੀਅਮ ਦੇ ਮਹਿੰਗੇ ਮੁੱਲ ਵਾਲੇ ਟੈਸਟ ਮੁਫ਼ਤ ਵਿੱਚ ਕੀਤੇ ਗਏ ਅਤੇ ਗੋਡੇ, ਮੋਢੇ ਤੇ ਚੂਲੇ ਦੇ ਪੁਰਾਣੇ ਦਰਦਾਂ ਅਤੇ ਹੱਡੀਆਂ ਦੇ ਮਾਹਿਰ ਡਾਕਟਰ ਲਵਿਤ ਗੋਇਲ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ।ਦੰਦਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦੇ ਮਾਹਿਰ ਡਾਕਟਰ ਦੀਕਸ਼ਾ ਗਰਗ ਨੇ ਵੀ ਮਰੀਜ਼ਾਂ ਦੇ ਦੰਦਾਂ ਦੀ ਜਿਥੇ ਮੁਫ਼ਤ ਜਾਂਚ ਕੀਤੀ ਤੇ ਲੋੜਵੰਦਾਂ ਨੂੰ ਦਵਾਈਆਂ ਅਤੇ ਟੁੱਥਪੇਸਟ ਮੁਫਤ ਦਿੱਤੀ।ਡਾਕਟਰ ਰੁਪਿੰਦਰ ਗਰਗ ਵਲੋਂ ਵੀ ਪੇਟ ਦੇ ਰੋਗਾਂ ਦੇ ਇਲਾਜ਼ ਲਈ ਮਰੀਜ਼ਾਂ ਦਾ ਚੈਕਅੱਪ ਕੀਤਾ।ਇਸ ਤੋ ਇਲਾਵਾ ਕੈਂਪ ਵਿੱਚ ਜ਼ਨਾਨਾ ਰੋਗਾਂ, ਬਾਂਝਪਨ, ਤੇ ਜੱਚਾ ਬੱਚਾ ਦੇ ਮਾਹਿਰ ਡਾਕਟਰ ਨੇ ਵੀ ਮਰੀਜ਼ਾਂ ਦੀ ਜਾਂਚ ਕੀਤੀ।
ਇਸ ਮੌਕੇ ਪੈਨਸ਼ਨਰ ਯੂਨੀਅਨ ਆਗੂ ਰਾਜ ਕੁਮਾਰ ਅਰੋੜ, ਰਮੇਸ਼ ਗਰਗ, ਸਮਾਜ ਸੇਵੀ ਪ੍ਰੀਤੀ ਮਹੰਤ ਅਤੇ ਐਡਵੋਕੇਟ ਦਿਨੇਸ਼ ਗਰਗ ਵੀ ਮੌਜ਼ੂਦ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …