ਭੀਖੀ, 25 ਮਾਰਚ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਤੀਜਾ ਘੋਸ਼ਣਾ ਪ੍ਰਕਿਰਿਆ ਦੇ ਦੂਜੇ ਚਰਨ ਵਿਚ
ਨਰਸਰੀ ਤੋਂ ਤੀਸਰੀ ਜਮਾਤ ਦਾ ਸਾਲਾਨਾ ਪ੍ਰੀਖਿਆ ਦਾ ਨਤੀਜ਼ਾ ਐਲਾਨਿਆ ਗਿਆ।ਸਰਸਵਤੀ ਵੰਦਨਾ ਉਪਰੰਤ ਸਕੂਲ ਮੁਖੀ ਸੰਜੀਵ ਕੁਮਾਰ ਨੇ ਬੱਚਿਆਂ ਦੇ ਮਾਤਾ ਪਿਤਾ ਦਾ ਸਵਾਗਤ ਕੀਤਾ।ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ।ਬੈਸਟ ਸਕੂਲ ਬੈਗ, ਬੈਸਟ ਯੂਨੀਫ਼ਾਰਮ ‘ਤੇ ਬੈਸਟ ਅਨੁਸ਼ਾਸਨ ਕੈਟਾਗਰੀ ਵਿੱਚ ਵੀ ਚੁਣੇ ਹੋਏ ਬੱਚਿਆਂ ਨੂੰ ਸਰਟਫਿਕੇਟ ਦਿੱਤੇ ਗਏ।ਸ਼੍ਰੀਮਤੀ ਸਰੋਜ ਰਾਣੀ ਨੇ ਆਪਣੇ ਪਿਤਾ ਸੇਠ ਤਾਰਾ ਚੰਦ ਯਾਦ ਵਿੱਚ ਸਥਾਨਕ ਸਮੂਹ ਸਕੂਲ ਸਟਾਫ਼ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ, ਜਿੰਨਾਂ ਦੇ ਦਾ ਨਾਂ ‘ਤੇ ਸਕੂਲ ਹੈ ।
ਇਸ ਮੌਕੇ ਸਕੂਲ ਪ੍ਰਬੰਧਕ ਅੰਮ੍ਰਿਤਪਾਲ, ਡਾਕਟਰ ਯਸ਼ਪਾਲ ਸਿੰਗਲਾ, ਡਾਕਟਰ ਮੱਖਣ ਲਾਲ ਆਦਿ ਵੀ ਮੌਜ਼ੁਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media