ਭੀਖੀ, 1 ਅਪ੍ਰੈਲ (ਕਮਲ ਜ਼ਿੰਦਲ) – ਗਿਆਰ੍ਹਵੇਂ ਰੋਜ਼ੇ ਦੀ 19ਵੀਂ ਰੋਸ਼ਨੀ ਦੀ ਖੁਸ਼ੀ ਵਿੱਚ ਸਮੂਹ ਨਗਰ ਦੇ ਸਹਿਯੋਗ ਨਾਲ ਭੀਖੀ ਸ਼ਹਿਰ ਦੇ ਬਾਹਰਲੇ ਪੀਰ ਖ਼ਾਨੇ ਵਿੱਚ
ਪੀਰਾਂ ਦੇ ਦੀਵਾਨ ਅਤੇ ਭੰਡਾਰਾ 3 ਅਪ੍ਰੈਲ ਦਿਨ ਸੋਮਵਾਰ ਨੂੰ ਲਾਇਆ ਜਾ ਰਿਹਾ ਹੈ।ਪੀਰ ਖ਼ਾਨੇ ਦੇ ਮੁੱਖ ਸੇਵਾਦਾਰ ਬਾਬਾ ਜਗਸੀਰ ਬਾਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬਚਨਾਂ ਸ਼ੇਖ ਅਤੇ ਮਾਈ ਸੁਰਜੀਤ ਕੌਰ ਦੀ ਕ੍ਰਿਪਾ ਨਾਲ ਗਿਆਰ੍ਹਵੇਂ ਰੋਜ਼ੇ ਦੀ 19ਵੀਂ ਰੋਸ਼਼ਨੀ ਦੀ ਖੁਸ਼ੀ ਵਿੱਚ ਦੀਵਾਨ ਅਤੇ ਭੰਡਾਰਾ ਲਗਾਇਆ ਜਾ ਰਿਹਾ ਹੈ।ਪੀਰਾਂ ਦੇ ਦੀਵਾਨ ਸਜਾਉਣ ਲਈ ਸ੍ਰੀ ਸ੍ਰੀ 108 ਬਾਬਾ ਸੁਖਰਾਜ ਦਾਸ ਭੀਖੀ ਵਾਲੇ ਪਹੁੰਚ ਰਹੇ ਹਨ।ਸੇਖ ਜੱਗਾ ਖ਼ਾਨ, ਸਦੀਕ ਖ਼ਾਨ, ਜੱਗੀ ਖ਼ਾਨ, ਮਾਮੂ ਖ਼ਾਨ, ਵੀਰਮ ਦਾਸ ਬਾਵਾ, ਬਿੰਦਰ ਸਮਾਉ ਅਤੇ ਰਾਮ ਪ੍ਰੀਤ ਪੀਰਾਂ ਦੇ ਜਸ ਗਾਉਣ ਲਈ ਪਹੁੰਚ ਰਹੇ ਹਨ।
ਇਸ ਮੌਕੇ ਗੁਰਜੀਤ ਸਿੰਘ ਢਿੱਲੋਂ, ਗੱਗੀ ਸਿੰਘ, ਬਿੱਕਰ ਖਾਂ, ਗੁਰਜੀਤ ਸਿੰਘ, ਰਾਜੂ ਸਿੰਘ, ਬੱਬੂ ਸਿੰਘ ਢਿੱਲੋਂ, ਸੰਦੀਪ ਢਿੱਲੋਂ, ਨੰਨੂ ਗਰਗ, ਲਵੀ ਸਿੰਘ, ਪਾਲ ਢਿੱਲੋਂ, ਜਸਬੀਰ ਸਿੰਘ, ਜਗਦੀਪ ਸਿੰਘ, ਬਿੱਟੂ ਅਤਲਾ, ਭੀਮਾ ਸਮਾਉਂ ਆਦਿ ਮੌਜ਼ੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media