ਸਮਰਾਲਾ, 7 ਅਪਰੈਲ (ਇੰਦਰਜੀਤ ਸਿੰਘ ਕੰਗ) – ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਮੱਛੀ ਪਾਲਣ ਵਿਭਾਗ ਲੁਧਿਆਣਾ ਵਲੋਂ ਸਮਰਾਲਾ ਵਿਖੇ ‘ਆਤਮਾ ਸਕੀਮ’ ਅਧੀਨ ਬੀਤੇ ਦਿਨੀਂ ਪੰਜ ਰੋਜ਼ਾ ਵਿਸ਼ੇਸ਼ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ ਸਮਰਾਲਾ ਇਲਾਕੇ ਦੇ 20 ਦੇ ਕਰੀਬ ਚਾਹਵਾਨ ਵਿਅਕਤੀਆਂ ਨੇ ਭਾਗ ਲਿਆ।ਦਲਵੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ, ਸ੍ਰੀਮਤੀ ਹਰਮਨਪ੍ਰੀਤ ਕੌਰ ਮੱਛੀ ਪਾਲਣ ਅਫਸਰ ਰਾਏਕੋਟ ਅਤੇ ਮਿਸ ਨਰਿੰਦਰ ਕੌਰ ਮੱਛੀ ਪਾਲਣ ਅਫਸਰ ਸਮਰਾਲਾ ਨੇ ਹਾਜ਼ਰ ਵਿਅਕਤੀਆਂ ਨੂੰ ਮੱਛੀ ਤਲਾਬ ਦੀ ਉਸਾਰੀ ਤੋਂ ਲੈ ਕੇ ਮੱਛੀ ਦੇ ਮੰਡੀਕਰਨ ਤੱਕ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ।ਮੱਛੀ ਪਾਲਣ ਅਫਸਰ ਸਮਰਾਲਾ ਮਿਸ: ਨਰਿੰਦਰ ਕੌਰ ਨੇ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਕਿ ਤਲਾਬ ਦੀ ਉਸਾਰੀ ਲਈ 7,00,000 ਰੁਪਏ, ਪਹਿਲੇ ਸਾਲ ਦੀ ਖਾਦ ਖੁਰਾਕ ਲਈ 4,00,000 ਰੁਪਏ ਬੈਂਕ ਪਾਸੋਂ ਕਰਜ਼ਾ ਦਿਵਾਇਆ ਜਾਂਦਾ ਹੈ।ਜਿਸ ‘ਤੇ ਜਨਰਲ ਸ਼੍ਰੇਣੀ ਲਈ 40 ਪ੍ਰਤੀਸ਼ਤ, ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ 60 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।ਰੀਸਰਕੂਲੇਟਰੀ ਐਂਕੂਆਕਲਚਰ ਸਿਸਟਮ ਅਤੇ ਬਾਇਓਫਲਾਕ ਕਲਚਰ ਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ।ਦਲਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ ਨੇ ਦੱਸਿਆ ਕਿ ਮੱਛੀ ਪਾਲਣ ਕਿੱਤਾ ਇੱਕ ਬਹੁਤ ਹੀ ਸੁਚੱਜਾ, ਘੱਟ ਮਿਹਨਤ ਕਰਕੇ ਚੋਖੀ ਕਮਾਈ ਕਰਨ ਵਾਲਾ ਲਾਹੇਵੰਦਾ ਸਹਾਇਕ ਧੰਦਾ ਹੈ।ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਨੀਵੀਆਂ ਅਤੇ ਬੰਜ਼ਰ ਪਈਆਂ ਜ਼ਮੀਨਾਂ ਨੂੰ 10 ਸਾਲਾਂ ਲਈ ਚਕੌਤੇ ‘ਤੇ ਲੈ ਕੇ ਉਨ੍ਹਾਂ ਵਿੱਚ ਮੱਛੀ ਪਾਲਣ ਦਾ ਕਿੱਤਾ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਮੱਛੀ ਪਾਲਣ ਵਿਭਾਗ ਵਲੋਂ ਲਾਭਪਾਤਰੀਆਂ ਨੂੰ ਟਰੇਨਿੰਗ ਸਰਟੀਫਿਕੇਟ ਤਕਸੀਮ ਕੀਤੇੇ ਗਏ।
ਇਸ ਮੌਕੇ ਨਰਿੰਦਰਪਾਲ ਸਿੰਘ ਖੇਤਰੀ ਸਹਾਇਕ ਸਮਰਾਲਾ, ਗੁਰਿੰਦਰਪਾਲ ਸਿੰਘ ਵੈਟਨਰੀ ਅਫਸਰ ਸਮਰਾਲਾ, ਕੁਲਵਿੰਦਰ ਸਿੰਘ ਏ.ਟੀ.ਐਮ ਖੇਤੀਬਾੜੀ ਦਫਤਰ ਸਮਰਾਲਾ, ਮਨਪ੍ਰੀਤ ਸਿੰਘ ਜੇ.ਟੀ, ਕਰਮਿੰਦਰ ਸਿੰਘ ਬਾਬਾ ਬੌਹੜ, ਅਮਨਿੰਦਰ ਸਿੰਘ ਬਲਾਲਾ ਆਦਿ ਤੋਂ ਇਲਾਵਾ ਟਰੇਨਿੰਗ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਭਾਗ ਲਿਆ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media