Saturday, April 11, 2026

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਇਕ ਹੋਰ ਅਕਾਦਮਿਕ ਮਾਅਰਕਾ ਲਗਾਉਂਦਿਆਂ ਆਈ.ਸੀ.ਟੀ ਰਾਹੀਂ ਰਾਸ਼ਟਰੀ ਸਿੱਖਿਆ ਮਿਸ਼ਨ ਸਕੀਮ ਤਹਿਤ ਸਿੱਖਿਆ ਮੰਤਰਾਲੇ ਦੇ ਅਧੀਨ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ) ਰੁੜਕੀ ਦੇ ਸਹਿਯੋਗ ਨਾਲ ਵਰਚੁਅਲ ਲੈਬਾਂ ਦੇ ਨੋਡਲ ਸੈਂਟਰ ਦੀ ਸਫਲਤਾਪੂਰਵਕ ਸਥਾਪਨਾ ਕੀਤੀ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਵਰਚੁਅਲ ਲੈਬਜ਼ ਦੇ ਨੋਡਲ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਯਕੀਨੀ ਤੌਰ ’ਤੇ ਵਿਦਿਆਰਥੀਆਂ ਨੂੰ ਗੁੰਝਲਦਾਰ ਸੰਕਲਪਾਂ ਨੂੰ ਆਸਾਨ ਤਰੀਕੇ ਨਾਲ ਸਿੱਖਣ ’ਚ ਸਹਾਈ ਸਿੱਧ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਸਹਿਯੋਗ ਦੇ ਤਹਿਤ ਕਾਲਜ ਦੇ ਵਿਦਿਆਰਥੀ ਆਈਆਈ.ਟੀ ਰੁੜਕੀ ਦੁਆਰਾ ਪ੍ਰਦਾਨ ਕੀਤੀ ਇੰਟਰਨਸ਼ਿਪ ਸਹੂਲਤ ਦੌਰਾਨ ਵਿਦਿਆਰਥੀਆਂ ਨੂੰ ਵਰਚੁਅਲ ਲੈਬਾਂ ਨੂੰ ਵਿਕਸਿਤ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਹ ਸਹਿਯੋਗ ਸੰਸਥਾ ਦੇ ਪਲੇਸਮੈਂਟ ਵੀ ਵਧਾਏਗਾ।
ਉਨ੍ਹਾਂ ਦੱਸਿਆ ਕਿ ਜਲਦ ਹੀ ਕਾਲਜ ਨੂੰ ਵਰਚੁਅਲ ਲੈਬਾਂ ਲਈ ਖੇਤਰੀ ਨੋਡਲ ਸੈਂਟਰ ਐਲਾਨਿਆ ਜਾਵੇਗਾ ਜੋ ਕਿ ਪੰਜਾਬ ਰਾਜ ’ਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ।ਨੋਡਲ ਸੈਂਟਰ ਦੀ ਸਥਾਪਨਾ ਦੌਰਾਨ ਫੈਕਲਟੀ ਅਤੇ ਵਿਦਿਆਰਥੀਆਂ ਲਈ ਵਰਚੁਅਲ ਲੈਬ ਪ੍ਰਯੋਗਾਂ ਦੀ ਵਰਤੋਂ ਅਤੇ ਪ੍ਰਦਰਸ਼ਨ ਸਬੰਧੀ 2 ਰੋਜ਼ਾ ਵਰਕਸ਼ਾਪ ਵੀ ਲਗਾਈ ਗਈ।ਜਿਸ ਦੇ ਡਾ: ਅਮਿਤ ਕੁਮਾਰ ਸ਼ਰਮਾ ਅਤੇ ਇੰਜ਼. ਜਸਬੀਰ ਸਿੰਘ (ਪ੍ਰੋਜੈਕਟ ਐਸੋਸੀਏਟਿਡ ਆਈ.ਆਈ.ਟੀ ਰੁੜਕੀ) ਰਿਸੋਰਸ ਪਰਸਨ ਸਨ।
ਇਸ ਮੌਕੇ ਡਾ: ਮੰਜ਼ੂ ਬਾਲਾ ਨੇ ਡਾ. ਸ਼ਰਮਾ ਅਤੇ ਇੰਜ਼: ਜਸਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਨ ਉਪਰੰਤ ਸਮਾਗਮ ਦੇ ਕੋਆਰਡੀਨੇਟਰ, ਟਰੇਨਿੰਗ ਅਤੇ ਪਲੇਸਮੈਂਟ ਡਿਪਟੀ ਡੀਨ ਇੰਜ਼. ਮਨੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਨੋਡਲ ਸੈਂਟਰ ਦੀ ਸਥਾਪਨਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …