Saturday, April 11, 2026

ਇੱਛਾ ਪੂਰਤੀ ਮੰਦਿਰ ਵਿਖੇ ਸ੍ਰੀ ਹਨੂਮਾਨ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ

ਸੰਗਰੂਰ, 7 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਵਾਰਡ ਨੰਬਰ 22 ਸੁੰਦਰ ਬਸਤੀ ਦੇ ਇੱਛਾ ਪੂਰਤੀ ਸ਼੍ਰੀ ਹਨੂਮਾਨ ਮੰਦਿਰ ਵਲੋਂ ਸ਼੍ਰੀ ਹਨੂਮਾਨ ਜਯੰਤੀ ਦੇ ਸ਼ੁੱਭ ਮੌਕੇ ਸ਼੍ਰੀ ਹਨੂਮਾਨ ਜੀ ਦਾ 6ਵਾ ਵਿਸ਼ਾਲ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਵਲੋਂ ਜਯੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ।ਜਾਗਰਣ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂਆਂ ਨੂੰ ਅਮ੍ਰਿਤਪਾਲ ਰਾਮ, ਰਵੀ ਕੁਮਾਰ ਚੌਹਾਨ ਅਤੇ ਸਾਗਰ ਚੌਹਾਨ ਐਂਡ ਪਾਰਟੀ ਨੇ ਭਜਨਾਂ ਨਾਲ ਨਿਹਾਲ ਕੀਤਾ ਅਤੇ ਜਾਗਰਣ ਵਿੱਚ ਕੱਢੀਆਂ ਝਾਕੀਆਂ ਨੇ ਭਗਤਾਂ ਦਾ ਮਨ ਮੋਹ ਲਿਆ।ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸ਼੍ਰੀ ਹਨੂਮਾਨ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਇਸ ਮੌਕੇ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਰਾਣਾ ਪ੍ਰਧਾਨ, ਜਗਸੀਰ ਸਿੰਘ ਜੱਗਾ ਵਾਇਸ ਪ੍ਰਧਾਨ, ਰਵੀ ਕੁਮਾਰ ਖ਼ਜ਼ਾਨਚੀ, ਧਰਮਵੀਰ ਸਿੰਘ, ਮਿਸਟਰ ਜੱਸਾ, ਹਵਾ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਸ਼੍ਰੀਮਤੀ ਗੁਰਨਾਮ ਕੌਰ, ਮੋਨਿਕਾ ਰਾਣੀ, ਸਰਬਜੀਤ ਕੌਰ, ਸੀਤਾ ਦੇਵੀ, ਸੁਖਬੀਰ ਕੌਰ, ਕਾਲਾ ਮਿਸਤਰੀ, ਜਤਿੰਦਰ ਸਿੰਘ ਕਾਗੋ, ਰਾਹੁਲ, ਮਨਪ੍ਰੀਤ ਕੌਰ, ਬਿੰਦੂ, ਰੀਨਾ ਰਾਣੀ, ਪਦਮਾ ਰਾਣੀ, ਅਰਾਧਨਾ, ਨੇਹਾ ਅਤੇ ਸੰਨੀ, ਬਿੰਨੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …