Sunday, December 22, 2024

ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ‘ਲੋਕ ਗੀਤ’ ਮੁਕਾਬਲੇ ’ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਕਰਤਾਰਪੁਰ ਵਿਖੇ ਇੰਡੀਅਨ ਕਲਚਰ ਐਸੋਸੀਏਸ਼ਨ ਵਲੋਂ 37ਵਾਂ ‘ਸਰਵ ਭਾਰਤੀ ਲੋਕ-ਕਲਾਵਾਂ ਮੌਕੇ ਪਹਿਲੇ ਸਥਾਨ ਨਾਲ ਟਰਾਫ਼ੀ ਅਤੇ ਰਾਸ਼ੀ ਹਾਸਲ ਕਰ ਕੇ ਕਾਲਜ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ ਸ਼ਰੂਤੀ (ਬੀ.ਏ ਸਮੈਸਟਰ ਛੇਵਾਂ) ਨੇ ‘ਲੋਕ-ਗੀਤ’ ਮੁਕਾਬਲੇ ’ਚ ਭਾਗ ਲਿਆ।ਉਸ ਨੇ ਲੋਕ-ਗੀਤ ਮੁਕਾਬਲੇ ’ਚ ਪਹੁੰਚੀਆਂ 31 ਟੀਮਾਂ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ ਅਤੇ 1500/- ਰੁਪਏ ਦੀ ਰਾਸ਼ੀ ਇਨਾਮ ਵਜੋਂ ਹਾਸਲ ਕਰਕੇ ਕਾਲਜ ਦੀ ਸ਼ਾਨ ’ਚ ਵਧਾਈ।ਉਨ੍ਹਾਂ ਇਸ ਸ਼ਾਨਦਾਰ ਨਤੀਜੇ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਵਿਭਾਗ ਨੂੰ ਮੁਬਾਰਕਬਾਦ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …