ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਵਾਰਡ ਨੰਬਰ 74 ਦੇ ਇੰਚਾਰਜ਼ ਪ੍ਰਵੀਨ ਕੁਮਾਰ ਟੋਨੀ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਮੰਗ ਪੱਤਰ ਦੇ
ਕੇ ਵਾਰਡ ਅਧੀਨ ਆਉਂਦੇ ਖੇਤਰ ਫੱਕ ਵਾਲਾ ਮੋੜ ਗਰਾਉਂਡ ਧੋਬੀ ਘਾਟ ਵਿਖੇ ਲੰਬੇ ਸਮੇਂ ਤੋਂ ਗੰਦਗੀ ਤੇ ਕੂੜੇ ਦੇ ਡੰਪ ਨੂੰ ਸਾਫ ਕਰਵਾਉਣ ਦੀ ਮੰਗ ਕੀਤੀ ਹੈ।ਉਨਾਂ ਕਿਹਾ ਕਿ ਇਲਾਕਾ ਵਾਸੀਆਂ ਲਈ ਇਸ ਜਗ੍ਹਾ ‘ਤੇ ਪਾਰਕ ਬਣਾਇਆ ਜਾਵੇ।ਟੋਨੀ ਨੇ ਕਿਹਾ ਕਿ ਇਸ ਜਗ੍ਹਾ ਦੀ ਸਫਾਈ ਦੀ ਹਲਕਾ ਵਿਧਾਇਕ ਪਾਸੋਂ ਵੀ ਕਈ ਵਾਰ ਮੰਗ ਕਰ ਚੁੱਕੇ ਹਨ।ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਇਸ ਜਗ੍ਹਾ ‘ਤੇ ਕੂੜਾ ਨਾ ਸੁੱਟਣ।ਇਸ ਮੌਕੇ ਗੁਲਸ਼ਨ ਸ਼ਰਮਾ, ਸੂਬਾ ਸਿੰਘ, ਸੋਨੂੰ ਸਯਾਲ, ਬੇਦੀ ਆਦਿ ਇਲਾਕਾ ਵਾਸੀ ਮੋਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media