ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪੰਜਵੀ ਦੇ ਐਲਾਨੇ ਗਏ ਨਤੀਜੇ ‘ਚ ਨਿਊ ਫਲਾਵਰਜ਼ ਪਬਲਿਕ ਸੀ. ਸੈਕੰ. ਸਕੂਲ ਦੇ ਵਿਦਿਆਰਥੀ ਜੈਦੀਪ ਸਿੰਘ ਨੇ 500 ਚੋਂ 500 ਅੰਕ ਲੈ ਕੇ ਅੱਵਲ ਸਥਾਨ ਹਾਸਲ ਕਰਕੇ ਪੰਜਾਬ ਪੱਧਰ ‘ਤੇ ਮੈਰਿਟ ਹਾਸਲ ਕੀਤੀ ਹੈ।ਵਰੁਣਪ੍ਰੀਤ ਕੌਰ ਨੇ 99.4% ਲੈ ਕੇ ਦੂਜਾ, ਸਿਮਰਨਜੀਤ ਕੌਰ ਅਤੇ ਰਾਜਬੀਰ ਕੌਰ ਨੇ 99% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਪ੍ਰਿ੍ਰੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਪ੍ਰੀਖਿਆ ‘ਚ ਬੈਠੇ ਕੁੱਲ 71 ਵਿਦਿਆਰਥੀਆਂ ਵਿਚੋਂ 3 ਨੇ ਮੈਰਿਟ, 39 ਨੇ 95% ਤੋਂ ਜਿਆਦਾ ਅਤੇ 29 ਨੇ 90% ਤੋਂ 95% ਤੱਕ ਨੰਬਰ ਹਾਸਲ ਕੀਤੇ ਹਨ।ਉਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਅਤੇ ਹ ਸਕੂਲ ਸਟਾਫ ਨੂੰ ਵਧੀਆ ਨਤੀਜਾ ਆਉਣ ‘ਤੇ ਵਧਾਈ ਦਿੱਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …