Tuesday, November 24, 2026

ਮਾਸਟਰ ਪਰਮਵੇਦ ਬਣੇ ਤਰਕਸ਼ੀਲ ਜੋਨ ਸੰਗਰੂਰ-ਬਰਨਾਲਾ ਦੇ ਜਥੇਬੰਦਕ ਮੁਖੀ

ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਜ਼ੋਨ ਸੰਗਰੂਰ-ਬਰਨਾਲਾ ਦੇ ਹੋਏ ਡੈਲੀਗੇਟ ਚੋਣ ਅਜਲਾਸ ਵਿੱਚ ਮਾਸਟਰ ਪਰਮਵੇਦ ਦੁਬਾਰਾ ਸਰਬਸੰਮਤੀ ਨਾਲ ਦੋ ਸਾਲਾਂ (2023-25) ਲਈ ਜਥੇਬੰਦਕ ਮੁਖੀ ਬਣਾਏ ਗਏ ਹਨ।ਉਨ੍ਹਾਂ ਕਿਹਾ ਕਿ ਉਹ ਤਰਕਸ਼ੀਲ ਲਹਿਰ ਦੇ ਪ੍ਰਚਾਰ ਪ੍ਰਸਾਰ ਹਿਤ, ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰਾ ਸਮਾਂ ਤੇ ਸੁਹਿਰਦ, ਤਨਦੇਹੀ ਨਾਲ ਯਤਨ ਕਰਦੇ ਰਹਿਣਗੇ।ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੋਚ ਨੂੰ ਵਿਗਿਆਨਕ ਲੀਹ ‘ਤੇ ਤੋਰਨ ਲਈ ਬਹੁਤ ਯਤਨ ਕੀਤੇ, ਜੋ ਇਸੇ ਤਰ੍ਹਾਂ ਜਾਰੀ ਰਹਿਣਗੇ। ਵਿਗਿਆਨਕ ਚੇਤਨਾ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਤੇ ਭਾਈਚਾਰਕ ਸਾਂਝ ਪ੍ਰਤੀ ਵੀ ਯਤਨਸ਼ੀਲ ਹਨ।ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਨਾਲ ਹੀ ਅੰਧਵਿਸ਼ਵਾਸ਼ਾਂ ਤੇ ਅਗਿਆਨਤਾ ਖਤਮ ਕੀਤੀ ਜਾ ਸਕਦੀ।ਉਨ੍ਹਾਂ ਅੱਗੇ ਕਿਹਾ ਜ਼ੋਨ ਦੀ ਪੰਜ਼ ਮੈਂਬਰੀ ਟੀਮ ਹੈ।ਜਿਸ ਵਿੱਚ ਸੀਤਾ ਰਾਮ ਸੰਗਰੂਰ ਮੀਡੀਆ ਮੁਖੀ, ਨਾਇਬ ਸਿੰਘ ਦਿੜ੍ਹਬਾ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ, ਰਜਿੰਦਰ ਰਾਜੂ ਧੂਰੀ ਸੱਭਿਆਚਾਰਕ ਵਿਭਾਗ ਮੁਖੀ ਤੇ ਸੋਹਣ ਸਿੰਘ ਮਾਝੀ ਵਿੱਤ ਵਿਭਾਗ ਦੇ ਮੁਖੀ ਸ਼ਾਮਲ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …