ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਖ-ਵੱਖ ਖੇਡਾਂ ਦੇ ਕੋਚਾਂ, ਅਧਿਆਪਕਾਂ ਅਤੇ
ਖੇਡ ਪ੍ਰੇਮੀਆਂ ਨੇ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਭਾਰਤੀ ਹਾਕੀ ਟੀਮ ਦੇ ਚੋਣਕਾਰ ਨਿਯੁੱਕਤ ਹੋਣ `ਤੇ ਮੁਬਾਰਕਬਾਦ ਦਿੱਤੀ ਹੈ।ਸਕੂਲ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਇਹ ਖ਼ਾਲਸਾ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਇਸ ਸਕੂਲ ਤੋਂ ਪੜ੍ਹੇ ਹਨ ਤੇ ਇਸ ਵੇਲੇ ਉਤਰੀ ਰੇਲਵੇ ਵਿੱਚ ਚੀਫ਼ ਇੰਸਪੈਕਟਰ ਟਿਕਟ ਦੀਆਂ ਸੇਵਾਵਾਂ ਨਿਭਾਅ ਰਹੇ ਹਨ।ਉਨਾਂ ਦੱਸਿਆ ਕਿ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ 1986 ਵਿੱਚ ਏਸ਼ੀਅਨ ਗੇਮਜ਼ 1986-1990 ਵਿੱਚ ਵਰਲਡ ਕੱਪ ਅਤੇ 1988 ਵਿੱਚ ਓਲੰਪਿਕ ਖੇਡਾਂ `ਚ ਵਿਸ਼ਵ ਹਾਕੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ।ਇਸ ਵੇਲੇ ਉਹ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਚਲਾ ਰਹੇ ਹਨ।ਉਹਨਾਂ ਕਿਹਾ ਕਿ ਭਾਰਤੀ ਹਾਕੀ ਵਲੋਂ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਹਾਕੀ ਖੇਡ ਪ੍ਰਤੀ ਲਗਨ ਅਤੇ ਸਮਰਪਿਤ ਭਾਵਨਾ ਕਰਕੇ ਉਹਨਾਂ ਨੂੰ ਭਾਰਤੀ ਹਾਕੀ ਟੀਮ ਦਾ ਚੋਣਕਾਰ ਨਿਯੁੱਕਤ ਕੀਤਾ ਗਿਆ ਹੈ।
ਇਸੇ ਦੌਰਾਨ ਓਲੰਪੀਅਨ ਸ਼ੰਮੀ ਨੇ ਦੱਸਿਆ ਕਿ ਅਕੈਡਮੀ ਦੇ ਹਾਕੀ ਖਿਡਾਰੀ ਜਿਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਨਾਮਣਾ ਕਮਾ ਕੇ ਵੱਖ-ਵੱਖ ਵਿਭਾਗਾਂ `ਚ ਉੱਚ ਅਹੁੱਦਿਆਂ `ਤੇ ਸੇਵਾਵਾਂ ਨਿਭਾਅ ਰਹੇ ਹਨ, ਉਥੇ ਅਕੈਡਮੀ ਦੇ ਕਈ ਹਾਕੀ ਖਿਡਾਰੀ ਖ਼ਾਲਸਾ ਕਾਲਜ ਸਕੂਲ ਤੇ ਸਪਰਿੰਗ ਡੇਲ ਸਕੂਲ ਵਿੱਚ ਵਿਦਿਆ ਹਾਸਲ ਕਰ ਰਹੇ ਹਨ।
ਇਸ ਮੌਕੇ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਅਥਲੈਟਿਕਸ ਕੋਚ ਰਣਕੀਰਤ ਸਿੰਘ, ਰਾਜਬਿੰਦਰ ਸਿੰਘ, ਸ਼ਰਨਜੀਤ ਸਿੰਘ, ਜਸਵੰਤ ਸਿੰਘ ਹੈਂਡਬਾਲ ਕੋਚ, ਬਲਜਿੰਦਰ ਸਿੰਘ ਬਾਕਸਿੰਗ ਕੋਚ, ਦਲਜੀਤ ਸਿੰਘ ਫੁੱਟਬਾਲ ਕੋਚ, ਮਨਜਿੰਦਰ, ਸਿੰਘ ਤੇ ਅਮਰਜੀਤ ਸਿੰਘ ਹਾਕੀ ਕੋਚ ਅਤੇ ਹੋਰਨਾਂ ਕੋਚਾਂ ਨੇ ਮੁਬਾਰਕਬਾਦ ਦਿੱਤੀ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media