Monday, December 23, 2024

ਨਿਰਮਾਣ ਮਜ਼ਦੂਰਾਂ ਵਲੋਂ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਤੇ ਵਿਸਾਖੀ ਦਾ ਦਿਹਾੜ੍ਹਾ ਮਨਾਇਆ

ਸਮਰਾਲਾ, 14 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਬਰ ਚੌਂਕ ਵਿਖੇ ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਵਲੋਂ ਕਾਮਰੇਡ ਭਜਨ ਸਿੰਘ ਦੀ ਅਗਵਾਈ ਹੇਠ ਵਿਸਾਖੀ ਦਾ ਸ਼ੁਭ ਦਿਹਾੜ੍ਹਾ ਅਤੇ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ।ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾ ਕੇ ਉਨਾਂ ਨੂੰ ਯਾਦ ਕੀਤਾ ਗਿਆ।ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸਮਾਜ ਦੇ ਗਰੀਬ ਤੇ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ।ਭਾਰਤੀ ਸੰਵਿਧਾਨ ਵਿਚ ਸਭ ਲਈ ਬਰਾਬਰਤਾ ਦਾ ਅਧਿਕਾਰ ਦਿੱਤਾ ਤਾਂ ਜੋ ਦੇਸ਼ ਦੇ ਗਰੀਬ ਸਨਮਾਨ ਨਾਲ ਜੀਅ ਸਕਣ।ਬਾਬਾ ਸਾਹਿਬ ਦੇ ਯਤਨਾਂ ਸਦਕਾ ਹੀ ਔਰਤਾਂ ਨੂੰ ਸਨਮਾਨਯੋਗ ਜ਼ਿੰਦਗੀ ਜਿਉਣ ਦਾ ਅਧਿਕਾਰ ਮਿਲਿਆ।
ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਨੇ ਰਿਟਾ: ਲੈਕ: ਬਿਹਾਰੀ ਲਾਲ ਸੱਦੀ ਸਰਪ੍ਰਸਤ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਜਿਹੜੇ ਸੁਪਨਿਆਂ ਦਾ ਭਾਰਤ ਸਿਰਜਿਆ ਸੀ, ਉਸ ਨੂੰ ਬਣਾਉਣ ਵਿੱਚ ਅਸੀਂ ਸਮੂਹ ਭਾਰਤੀ ਨਾਕਾਮਯਾਬ ਰਹੇ, ਕਿਉਂਕਿ ਅੱਜ ਦੇਸ਼ ‘ਤੇ ਸਿਰਫ 5 ਪ੍ਰਤੀਸ਼ਤ ਲੋਕ ਆਪਣਾ ਦਬਦਬਾ ਕਾਇਮ ਕਰਕੇ 95 ਪ੍ਰਤੀਸ਼ਤ ਉਤੇ ਰਾਜ ਕਰ ਰਹੇ ਹਨ।
ਡਾ. ਹਰਜਿੰਦਰਪਾਲ ਨੇ ਆਪਣੇ ਸੰਬੋਧਨ ਦੌਰਾਨ ਵਿਸਾਖੀ ਦੇ ਪਵਿੱਤਰ ਦਿਹਾੜ੍ਹੇ ਦੀ ਮਹੱਤਤਾ ‘ਤੇ ਚਾਨਣਾ ਪਾਇਆ ਕਿ ਕਿਵੇਂ ਦਸਵੇਂ ਪਾਤਸ਼ਾਹ ਨੇ ਜਬਰ ਜੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਥਾਪਨਾ ਕਰਕੇ ਆਪਣੀ ਅਵਾਜ਼ ਬੁਲੰਦ ਕੀਤੀ ਸੀ।ਸਮਾਗਮ ਵਿੱਚ ਖੇਤ ਅਤੇ ਨਿਰਮਾਣ ਮਜ਼ਦੂਰਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਮਿਸਤਰੀ ਨਿਰਮਲ ਸਿੰਘ, ਕੁਲਵੰਤ ਸਿੰਘ ਸੈਕਟਰੀ ਨਿਰਮਾਣ ਮਜ਼ਦੂਰ ਯੂਨੀ:, ਜੀਵਨ ਸਿੰਘ ਬੰਬ, ਜਸਵੀਰ ਸਿੰਘ ਬੌਂਦਲੀ, ਗੁਲਜਾਰ ਸਿੰਘ ਮੰਜਾਲੀਆਂ, ਭਜਨ ਸਿੰਘ ਚਹਿਲਾਂ, ਜਸਪਾਲ ਸਿੰਘ ਢੀਂਡਸਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਮਜ਼ਦੂਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …