Sunday, June 15, 2025
Breaking News

ਇੰਟੈਕ ਅੰਮ੍ਰਿਤਸਰ ਵਲੋਂ ਖਾਲਸਾ ਕਾਲਜ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਦੇਸ਼ ਭਰ ਵਿੱਚ ਵਿਰਾਸਤ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਸੰਸਥਾ ਦੇ ਚੈਪਟਰ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਿਰਾਸਤੀ ਅਦਾਰੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ।ਇਸ ਦੀ ਪ੍ਰਧਾਨਗੀ ਡਾ. ਮਹਿਲ ਸਿੰਘ ਨੇ ਕੀਤੀ ਅਤੇ ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇੰਟੈਕ ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਵਿਰਾਸਤ ਨੂੰ ਬਚਾਉਣਾ ਸਰਕਾਰ ਦਾ ਹੀ ਕੰਮ ਨਹੀਂ ਸਗੋਂ ਸਮੁੱਚੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਵਿਰਾਸਤੀ ਅਦਾਰੇ ਬਚਾਉਣ ਲਈ ਯਤਨਸ਼ੀਲ ਹੋਣ।ਉਘੇ ਲੇਖਕ ਅਤੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਯਤਨਸ਼ੀਲ ਇੰਦਰਜੀਤ ਸਿੰਘ ਬਾਜਵਾ (ਡੀ.ਪੀ.ਆਰ.ਓ ਗੁਰਦਾਸਪੁਰ) ਨੇ ਆਪਣੇ ਤੇ ਆਪਣੇ ਟੀਮ ਮੈਂਬਰਾਂ ਵਲੋਂ ਬਚਾਈਆਂ ਯਾਦਗਾਰਾਂ ਪ੍ਰਤੀ ਵਿਸਥਾਰ ਨਾਲ ਸਾਂਝ ਪਾਈ। ਉਨਾਂ ਦੱਸਿਆ ਕਿ ਇਕੱਲਾ ਵਿਅਕਤੀ ਵੀ ਯਤਨਸ਼ੀਲ ਹੋ ਕੇ ਵਿਰਾਸਤ ਬਚਾਉਣ ਲਈ ਬਹੁਤ ਕੁੱਝ ਕਰ ਸਕਦਾ ਹੈ।ਲੇਖਕ ਰਾਜਨ ਮਾਨ ਨੇ ਦੱਸਿਆ ਕਿ ਜੇਕਰ ਵਿਰਾਸਤ ਨੂੰ ਬਚਾਉਣਾ ਹੈ ਤਾਂ ਲੋਕ ਲਹਿਰਾਂ ਖੜੀਆਂ ਕਰਨੀਆਂ ਪੈਣਗੀਆਂ।ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਤੋਂ ਪੰਜਾਬੀ ਅਤੇ ਡੋਗਰੀ ਵਿਭਾਗ ਦੀ ਪ੍ਰਤੀਨਿਧਤਾ ਕਰਦੇ ਹੋਏ ਡਾ. ਨਿਰਸ਼ ਕੁਮਾਰ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਵਿਰਾਸਤ, ਆਪਣੇ ਆਪ ਤੇ ਲੋਕਾਂ ਤੋਂ ਟੁੱਟੇ, ਫਿਰ ਟੁੱਟਦੇ ਟੁਟਦੇ ਜੁੜਨਾ ਭੁੱਲ ਗਏ ਅਤੇ ਇਹ ਸਮਝ ਤੋਂ ਬਾਹਰ ਹੈ ਕਿ ਜੇਕਰ ਧਰਮਸ਼ਾਲਾ ਦਾ ਵਿਅਕਤੀ ਪੰਜਾਬੀ ਵਿੱਚ ਗੱਲ ਕਰ ਸਕਦਾ ਹੈ ਤਾਂ ਫਿਰ ਇਹਨਾਂ ਕੁੱਝ ਅਖੌਤੀਆਂ ਨੂੰ ਪੰਜਾਬੀ ਬੋਲਣ ਤੋਂ ਇਤਰਾਜ਼ ਕਿਉਂ।
ਗਦਰੀ ਬਾਬਿਆਂ ਦੇ ਬਾਰੇ ਖੋਜ਼ ਕਰਨ ਵਾਲੇ ਸੀਤਾ ਰਾਮ ਮਾਧੋਪੁਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਪੰਜਾਬੀ ਵਿਰਸਾ ਕਿਸ ਤਰੀਕੇ ਨਾਲ ਗ਼ਦਰੀ ਬਾਬਿਆਂ ਨੇ ਹੋਰ ਵੀ ਮਹਾਨ ਬਣਾ ਦਿੱਤਾ।
ਪਿੰਗਲਵਾੜਾ ਦੇ ਮਾਨਾਂਵਾਲਾ ਫਾਰਮ ਇੰਚਾਰਜ਼ ਰਾਜਬੀਰ ਸਿੰਘ ਨੇ ਵਿਰਾਸਤੀ ਫ਼ਸਲਾਂ ਨੂੰ ਬਚਾਉਣ ਬਾਰੇ ਕੀਤੇ ਜਾ ਰਹੇ ਕਾਰਜ਼ਾਂ ਦੀ ਗੱਲ ਕੀਤੀ।
ਇੰਟਕ ਪੰਜਾਬ ਵਿੱਚ ਨਵੀਂ ਰੂਹ ਫੂਕਣ ਵਾਲੇ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੰਟੈਕ ਕਿਸ ਤਰੀਕੇ ਦੇ ਨਾਲ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਭਰ ਵਿੱਚ ਸ਼ਾਨਦਾਰ ਕਾਰਜ਼ ਕਰਦੀ ਹੋਈ ਵਿਰਾਸਤੀ ਸਮਾਰਕਾਂ ਨੂੰ ਬਚਾਅ ਰਹੀ ਹੈ।ਸਮਾਗਮ ਦੇ ਅੰਤ ਵਿੱਚ ਮੇਜਰ ਜਨਰਲ ਬਲਵਿੰਦਰ ਸਿੰਘ, ਪ੍ਰਿੰਸੀਪਲ ਮਹਿਲ ਸਿੰਘ ਤੇ ਆਏ ਮਹਿਮਾਨਾਂ ਦਾ ਰਵਾਇਤੀ ਵਸਤਾਂ ਦੇ ਨਾਲ ਸਨਮਾਨ ਕੀਤਾ ਗਿਆ।
ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਤੋਂ ਮੈਡਮ ਨੀਰੂ ਅਤੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਤੋਂ ਵਿਰਾਸਤ ਇੰਚਾਰਜ਼ ਹਰਕਿੰਦਰ ਸਿੰਘ ਬੋਪਾਰਾਏ ਦੇ ਨਾਲ ਵਿਦਿਆਰਥੀ ਟੀਮ ਦਾ ਵੀ ਸਨਮਾਨ ਕੀਤਾ ਗਿਆ।ਇੰਟਕ ਅੰਮ੍ਰਿਤਸਰ ਵਲੋਂ ਕੋ ਕਨਵੀਨਰ ਡਾ. ਹਰਬਿਲਾਸ ਸਿੰਘ ਰੰਧਾਵਾ ਨੇ ਵੋਟ ਆਪ ਥੈਂਕਸ ਪੇਸ਼ ਕੀਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …