Sunday, December 22, 2024

ਸਰਕਾਰੀ ਪ੍ਰਾਇਮਰੀ ਸਕੂਲ ਕਾਂਝਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ

ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਕਾਂਝਲਾ-1 ਦਾ ਇਨਾਮ ਵੰਡ ਅਤੇ ਸਾਲਾਨਾ ਸਮਾਰੋਹ ਮੁੱਖ ਅਧਿਆਪਕ ਮਨਦੀਪ ਰਿਖੀ ਅਤੇ ਸੀਨੀਅਰ ਅਧਿਆਪਕ ਹਰਕੀਰਤ ਕੌਰ ਦੀ ਅਗਵਾਈ ‘ਚ ਹੋਇਆ। ਗਗਨਦੀਪ ਕੌਰ ਅਤੇ ਨਿਸ਼ਾ ਸ਼ਰਮਾ ਦੇ ਸਟੇਜ ਸੰਚਾਲਨ ਵਿੱਚ ਸਕੂਲੀ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਦੀ ਰੰਗਾ-ਰੰਗ ਪੇਸ਼ਕਾਰੀ ਨਾਲ ਖ਼ੂਬ ਰੰਗ ਬੰਨ੍ਹਿਆ।ਮੁੱਖ ਮਹਿਮਾਨ ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ-1 ਨੇ ਜਨ ਸਹਾਰਾ ਕਲੱਬ ਕਾਂਝਲਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਸਹਿਤ ਸਮੁੱਚੇ ਪਿੰਡ ਨਿਵਾਸੀਆਂ ਅਤੇ ਪੰਚਾਇਤ ਦਾ ਇਸ ਸਮਾਰੋਹ ਲਈ ਸਹਿਯੋਗ ਕਰਨ ਹਿੱਤ ਧੰਨਵਾਦ ਕਰਦਿਆਂ ਸਭਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ।ਸੈਂਟਰ ਹੈਡ ਟੀਚਰ ਕਿਲਾ ਹਕੀਮਾਂ ਅਮਨਦੀਪ ਕੌਰ ਨੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਅਤੇ ਸਕੂਲ ਸਟਾਫ਼ ਵਲੋਂ ਕੀਤੇ ਗਏ ਉਦਮਾਂ ਦੀ ਸ਼ਲਾਘਾ ਕੀਤੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ, ਚੇਅਰਮੈਨ ਮਾਰਕੀਟ ਕਮੇਟੀ ਧੂਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਅਨਵਰ ਭਸੌੜ, ਬਲਾਕ ਪ੍ਰਧਾਨ ਗੁਰਜੀਤ ਸਿੰਘ, ਕਰਮਜੀਤ ਸਿੰਘ ਕਾਂਝਲਾ, ਰਵਜੋਤ ਸਿੰਘ, ਸੁਰਿੰਦਰ ਸਿੰਘ ਅਤੇ ਨਪਿੰਦਰ ਸਿੰਘ ਸਹਿਤ ਸਿਰਕਤ ਕੀਤੀ।ਇਸ ਸਮਾਰੋਹ ਦੇ ਵਿਸ਼ੇਸ਼ ਸਹਿਯੋਗੀ ਜਨ ਸਹਾਰਾ ਕਲੱਬ ਦੇ ਪ੍ਰਧਾਨ ਡਾ. ਸੁਖਪਾਲ ਸ਼ਰਮਾ, ਭਗਵੰਤ ਰਾਏ ਜੋਸ਼ੀ, ਜਸਵੀਰ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਸਰਬਜੀਤ ਸਿੰਘ ਸਿੰਘ ਪੱਪੂ, ਮੱਖਣ ਸਮੇਤ ਪਹੁੰਚੇ ਬਸੰਤ ਲਾਲ ਨੇ ਉਹਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਲਈ ਸਰਕਾਰੀ ਫੰਡਾਂ ਦੀ ਮੰਗ ਕੀਤੀ।ਜਿਸ ਨੂੰ ਰਾਜਵੰਤ ਸਿੰਘ ਘੁੱਲੀ ਨੇ ਤੁਰੰਤ ਪ੍ਰਵਾਨ ਕਰਦਿਆਂ ਐਲਾਨ ਕੀਤਾ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਪਿੰਡ ਨਿਵਾਸੀ ਬਜ਼ੁਰਗ ਜੋਰਾ ਸਿੰਘ ਨੇਂ ਬੱਚਿਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਨਗਦ ਇਨਾਮ ਦਿੱਤੇ।ਸਕੂਲ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਸੁਖਜਿੰਦਰ ਸਿੰਘ ਸਿੰਘ ਸਹਿਤ ਪਰਮਜੀਤ ਕੌਰ, ਰਾਜਵੀਰ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਆਂਗਣਵਾੜੀ ਸਟਾਫ ਸਰਬਜੀਤ ਕੌਰ, ਦਰਸ਼ਨ ਕੌਰ, ਜਸਪਾਲ ਦੇਵੀ, ਬਲਜੀਤ ਕੌਰ, ਸੁਖਵਿੰਦਰ ਕੌਰ ਦਾ ਇਸ ਸਮਾਰੋਹ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਰਿਹਾ।ਸਮਾਰੋਹ ਵਿੱਚ ਗੁਰਦੁਆਰਾ ਝਿੜ੍ਹਾ ਸਾਹਿਬ ਕਾਂਝਲਾ ਵਲੋਂ ਸਭਨਾਂ ਨੂੰ ਲੰਗਰ ਛਕਾਇਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …