ਸੰਗਰੂਰ, 20 ਐਪਰਲ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਸ੍ਰੀ ਸਹਿਜ ਪਾਠ
ਸੁਸਾਇਟੀ ਸ੍ਰੀ ਅੰਮ੍ਰਿਤਸਰ ਵਲੋਂ ਗੁਰਮਤਿ ਚੇਤਨਾ ਕੈਂਪ ਲਗਾਇਆ ਗਿਆ।ਜਿਸ ਵਿੱਚ ਪ੍ਰਚਾਰਕ ਭਾਈ ਅਮ੍ਰਿਤਪਾਲ ਸਿੰਘ ਪੱਖੋ ਅਤੇ ਗੁਰਵਿੰਦਰ ਸਿੰਘ ਹੀਰੋਂ ਕਲਾਂ ਨੇ ਸ਼ਿਰਕਤ ਕੀਤੀ।ਪ੍ਰਚਾਰਕ ਭਾਈ ਅਮ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਗੁਰਬਾਣੀ ਜੀਵਨ ਜਾਂਚ ਹੈ, ਗੁਰਬਾਣੀ ਨੂੰ ਆਪਣੀ ਜੀਵਨ ਵਿੱਚ ਲਿਆ ਕੇ ਅਸੀਂ ਸਦੀਵੀ ਸੁੱਖ ਪ੍ਰਾਪਤ ਕਰ ਸਕਦੇ ਹਾਂ।ਉਨਾਂ ਨੇ ਬੱਚਿਆਂ ਨੂੰ ਰੋਜ਼ਾਨਾ ਨਿਤਨੇਮ ਕਰਨ ਅਤੇ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ।ਕੁੱਝ ਬੱਚਿਆਂ ਨੇ ਸਹਿਜ ਪਾਠ ਕਰਨ ਲਈ ਆਪਣੇ ਨਾਮ ਲਿਖਾਏ ਅਤੇ ਆਪਣੇ ਜੀਵਨ ਵਿੱਚ ਮਾੜੇ ਕੰਮਾਂ ਤੋਂ ਦੂਰ ਅਤੇ ਚੰਗੇ ਕੰਮ ਕਰਨ ਲਈ, ਸੱਚ ‘ਤੇ ਚੱਲਣ ਦਾ ਪ੍ਰਣ ਕੀਤਾ।ਉਪਰੰਤ ਉਨ੍ਹਾਂ ਸ੍ਰੀ ਸਹਿਜ ਪਾਠ ਸੁਸਾਇਟੀ ਅੰਮ੍ਰਿਤਸਰ ਵਲੋਂ ਸਟਾਫ ਨੂੰ ਨਿਤਨੇਮ ਸਟੀਕ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਰਸਾਲੇ ਭੇਂਟ ਕੀਤੇ।ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੇ ਪ੍ਰਿੰਸੀਪਲ ਮੈਡਮ ਨੀਨਾ ਸ਼ਰਮਾ ਵਲੋਂ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਪੱਖੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media