Thursday, April 23, 2026

ਕੇਵਲ ਕੁੱਲੇਵਾਲੀਆ ਦੇ ਨਵੇਂ ਟਰੈਕ ‘ਕਿਸੇ ਦਾ ਰੱਬਾ ਪਿਓ ਨਾ ਮਰੇ’ ਦਾ ਪੋਸਟਰ ਰੀਲੀਜ਼

ਸਮਰਾਲਾ, 20 ਅਪਰੈਲ (ਇੰਦਰਜੀਤ ਸਿੰਘ ਕੰਗ) – ਲੋਕ ਗਾਇਕ ਕੇਵਲ ਕੁੱਲੇਵਾਲੀਆਂ ਦਾ ਸਿੰਗਲ ਟਰੈਕ ‘ਕਿਸੇ ਦਾ ਰੱਬਾ ਪਿਓ ਨਾ ਮਰੇ’ ਦਾ ਪੋਸਟਰ ਅੱਜ ਸਥਾਨਕ ਹੋਟਲ ਵਿਖੇ ਰਲੀਜ਼ ਕੀਤਾ ਗਿਆ।ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਸ਼ਾਮਲ ਹੋਏ।ਅਵਤਾਰ ਸਿੰਘ ਉਟਾਲਾਂ, ਮਾ. ਦਲੀਪ ਸਿੰਘ ਘੁੰਗਰਾਲੀ ਸਿੱਖਾਂ ਅਤੇ ਹਰਬੰਸ ਮਾਲਵਾ ਨੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।ਪਰਮਜੀਤ ਸਿੰਘ ਖੜਕ ਨੇ ਕੇਵਲ ਕੁੱਲੇਵਾਲੀਆ ਨਾਲ ਆਪਣੀ ਸਾਂਝ ਦੱਸੀ।ਮਾ. ਤਰਲੋਚਨ ਸਿੰਘ ਨੇ ਅੱਜ ਦੀ ਗਾਇਕੀ ਤੇ ਗੀਤਕਾਰੀ ਦੇ ਰੁਝਾਨ ਪ੍ਰਤੀ ਚਿੰਤਾ ਵਿਅਕਤ ਕੀਤੀ ਅਤੇ ਸੁਹਿਰਦ ਗੀਤਕਾਰੀ ਤੇ ਗਾਇਕੀ ਨੂੰ ਜਿਉਂਦੇ ਰੱਖ ਰਹੇ ਕੇਵਲ ਕੁੱਲੇਵਾਲੀਆ ਨੂੰ ਸ਼ਾਬਾਸ਼ ਦਿੱਤੀ।ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਪੰਜਾਬੀ ਸਾਹਿਤ ਨੂੰ ਗੁਰੂਆਂ ਅਤੇ ਭਗਤਾਂ ਦੀ ਦੇਣ ਦੱਸਦਿਆਂ ਫਿਕਰ ਜ਼ਾਹਿਰ ਕੀਤਾ ਕਿ ਅੱਜ ਅਸੀਂ ਤਿਲਕਦੇ ਤਿਲਕਦੇ ਕਿੱਥੇ ਤੱਕ ਆ ਪਹੁੰਚੇ ਹਾਂ।ਇਕੱਤਰਤਾ ਵਿੱਚ ਸੰਗੀਤਕਾਰ ਸ਼ਮਸ਼ੇਰ ਸਿੰਘ ਸ਼ੇਰ ਵੀ ਹਾਜ਼ਰ ਹੋਏ ਜਿਹਨਾਂ ਇਸ ਗੀਤ ਨੂੰ ਪੇਸ਼ ਕੀਤਾ ਹੈ।ਇਸ ਗੀਤ ਨੂੰ ਮਿਊਜ਼ਕ ਆਰਟ ਸੁਰਿੰਦਰ ਬੱਬੂ ਅਤੇ ਸੰਗੀਤ ਸੰਗੀਤਕਾਰ ਹਰਮਿੰਦਰ ਸਿੰਘ ਮਾਹੀ ਨੇ ਦਿੱਤਾ ਹੈ।
ਇਸ ਮੌਕੇ ਗਾਇਕ ਪਰਮਿੰਦਰ ਸੇਖੋਂ, ਦਰਸ਼ਨ ਸਿੰਘ ਨੂਰ, ਸੁਰਿੰਦਰ ਸੇਖੋਂ ਗਾਇਕ, ਕੰਤਪਾਲ ਸਿੰਘ ਨੀਲੋਂ, ਸੰਮੀ ਸੇਖੋਂ ਉਟਾਲਾਂ, ਡਾਕਟਰ ਭਾਟੀਆ, ਅਜੀਤ ਸਿੰਘ, ਬਲਦੇਵ ਸਿੰਘ, ਕੇਸਰ ਸਿੰਘ ਧਿਆਨੂੰ ਮਾਜਰਾ, ਐਡਵੋਕੇਟ ਦਲਜੀਤ ਸ਼ਾਹੀ, ਹਰਪ੍ਰੀਤ ਸਿੰਘ ਨੋਬਲ, ਨਿਰਮਲ ਸਿੰਘ ਸੇਹ ਆਦਿ ਹਾਜ਼ਰ ਸਨ।ਕੇਵਲ ਕੁੱਲੇਵਾਲੀਆ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।ਸਟੇਜ ਹਰਬੰਸ ਮਾਲਵਾ ਨੇ ਸੰਭਾਲੀ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …