Monday, November 23, 2026

ਜਥੇਦਾਰ ਚੰਗਾਲ ਨੇ ਪਿੰਡ ਸਾਰੋਂ ਦੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਚੈਕ ਸੌਂਪਿਆ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਪਿੰਡ ਸਾਰੋਂ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਉਸਾਰੀ ਲਈ 40000/-ਰੁਪਏ ਦਾ ਚੈਕ ਕਮੇਟੀ ਨੂੰ ਸੌਂਪਿਆ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਕਾਕਾ ਸਿੰਘ ਨੇ ਜਥੇਦਾਰ ਚੰਗਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਇਸ ਗੁਰੂ ਘਰ ਦੇ ਨਾਮ ਕੋਈ ਵੀ ਜ਼ਮੀਨ ਜਾਇਦਾਦ ਜਾਂ ਕਮਾਈ ਦਾ ਸਾਧਨ ਨਹੀਂ ਹੈ।ਉਸਾਰੀ ਆਪ ਜਿਹੇ ਸੱਜਣਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹਿਆ ਜਾਵੇਗਾ।ਜਗਤਾਰ ਸਿੰਘ ਸਾਰੋਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਜ ਸਿੰਘ ਪੰਚ, ਡਾ. ਸੁਖਚੈਨ ਸਿੰਘ ਸਾਰੋਂ, ਨਛੱਤਰ ਸਿੰਘ ਫੌਜੀ, ਬਾਬਾ ਦਰਸ਼ਨ ਸਿੰਘ, ਵਰਿਆਮ ਸਿੰਘ ਚੰਦੜ, ਹੰਸਰਾਜ ਸਿੰਘ ਫੌਜੀ, ਸਰੂਪ ਸਿੰਘ, ਗੁਰਮੇਲ ਸਿੰਘ ਟੇਲਰ ਆਦਿ ਸ਼ਾਮਲ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …