ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਕਸਬੇ ਦੇ ਉਘੇ ਸਮਾਜ ਸੇਵੀ ਅਤੇ ਉਦਯੋਗਪਤੀ ਰਤਨ ਚੰਦ, ਵਿਜੇ ਕੁਮਾਰ, ਰਾਜ ਕੁਮਾਰ ਦੇ ਮਾਤਾ ਤਾਰਾਵਨਤੀ ਦੇਵੀ 21 ਅਪ੍ਰੈਲ ਨੂੰ ਸਵਰਗ ਸਿਧਾਰ ਗਏ ਸਨ।ਉਨ੍ਹਾਂ ਦੇ ਦੇਹਾਂਤ ‘ਤੇ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਅਕਾਲੀ ਆਗੂ ਰਜਿੰਦਰ ਦੀਪਾ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਬੁੱਧ ਰਾਮ, ਸੀਨੀਅਰ ਭਾਜਪਾ ਮੰਡਲ ਪ੍ਰਧਾਨ ਵਿਜੇ ਕੁਮਾਰ, ਨੌਜਵਾਨ ਭਾਜਪਾ ਆਗੂ ਬਬਲੂ ਸਿੰਗਲਾ, ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿਸ਼ਨਪਾਲ ਗਰਗ, ਸੀਨੀ. ਅਕਾਲੀ ਆਗੂ ਸਰਪੰਚ ਸੁਖਵਿੰਦਰ ਸਿੰਘ ਚਹਿਲ, ਐਨ.ਐਚ.ਪੀ.ਸੀ.ਐਲ ਡਾਇਰੈਕਟਰ ਡਾਕਟਰ ਅਮਿਤ ਕਾਂਸਲ, ਅਗਰਵਾਲ ਸਭਾ ਆਗੂ ਅੰਮ੍ਰਿਤਪਾਲ, ਕੁਲਦੀਪ ਕੁਮਾਰ ਲੱਕੀ, ਰਾਜੀਵ ਗਰਗ, ਮਾਸਟਰ ਅਵਨੀਸ਼ ਕੁਮਾਰ, ਸਮਾਜ ਸੇਵੀ ਰਾਜ ਕੁਮਾਰ ਰਾਜੂ, ਐਡਵੋਕੇਟ ਮੋਹਿਤ ਗਰਗ, ਆੜਤੀਆ ਮੁਨੀਸ਼ ਕੁਮਾਰ ਮੋਨਾ, ਸਮੂਹ ਗਰਾਮ ਸਭਾ, ਅਗਰਵਾਲ ਭਾਈਚਾਰਾ ਤੇ ਸਮੂਹ ਪੈਸਟੀਸਾਈਡਜ਼ ਯੂਨੀਅਨ ਲੌਂਗੋਵਾਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਤਾਰਾਵਨਤੀ ਦੇਵੀ ਨਮਿਤ ਅੰਤਿਮ ਅਰਦਾਸ 2 ਮਈ ਨੂੰ ਅਗਰਵਾਲ ਧਰਮਸ਼ਾਲਾ ਸੁਨਾਮ ਰੋਡ ਲੌਂਗੋਵਾਲ ਵਿਖੇ ਹੋਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …