ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) – ਸੇਂਟ ਜੌਨ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰ ਨਗਰ ਅੰਮ੍ਰਿਤਸਰ ਅੱਠਵੀਂ ਬੋਰਡ ਜਮਾਤ ਦਾ ਨਤੀਜਾ 100 ਫੀਸਦੀ
ਰਿਹਾ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਜੌਨ ਨੇ ਦੱਸਿਆ ਕਿ ਵਿਦਿਆਰਥਣ ਦਿਲਰਾਜਬੀਰ ਕੌਰ 95% ਅੰਕਾਂ ਨਾਲ ਸਕੂਲ ਵਿਚੋਂ ਅੱਵਲ ਰਹੀ ਅਤੇ ਪਲਕਦੀਪ ਕੌਰ 92% ਅੰਕਾਂ ਨਾਲ ਦੂਸਰੇ ਅਤੇ ਕਿਰਨਪ੍ਰੀਤ ਕੌਰ 91% ਲੈ ਕੇ ਤੀਸਰੇ ਸਥਾਨ ‘ਤੇ ਆਈ, ਜਦਕਿ ਹੋਰ ਵਿਦਿਆਰਥੀਆਂ ਦਾ ਨਤੀਜਾ 90% ਰਿਹਾ।ਸਕੂਲ ਕਮੇਟੀ ਚੇਅਰਮੈਨ ਬਿਸ਼ਪ ਪੀ.ਕੇ ਜੌਨ ਨੇ ਸ਼ਾਨਦਾਰ ਨਤੀਜੇ ਲਈ ਬੱਚਿਆਂ, ਉਨਾਂ ਦੇ ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media