Saturday, April 18, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ “ਕਿਸ਼ੋਰ ਅਵੱਸਥਾ ਦੀਆਂ ਕੁੜੀਆਂ ਲਈ ਜਾਗਰੂਕਤਾ ਪ੍ਰੋਗਰਾਮ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਅੱਜ ਆਰਟ ਆਫ਼ ਲਿਵਿੰਗ ਵਲੋਂ `ਪ੍ਰੋਜੈਕਟ ਪਵਿੱਤਰ` ਤਹਿਤ ਵਰਕਸ਼ਾਪ ਕਰਵਾਈ ਗਈ।ਇਸ ਪ੍ਰੋਜੈਕਟ ਦੁਆਰਾ ਕਿਸ਼ੋਰ ਅਵਸਥਾ ਦੀਆਂ ਕੁੜੀਆਂ ਨੂੰ ਮਹਾਵਾਰੀ ਬਾਰੇ ਜਾਣੂ ਕਰਵਾਇਆ ਗਿਆ।ਨੌਵੀਂ ਜਮਾਤ ਦੀਆਂ ਲੜਕੀਆਂ ਨੇ ਵਰਕਸ਼ਾਪ ਵਿੱਚ ਭਾਗ ਲਿਆ।ਮੈਡਮ ਸੁਮਨ ਕਪੂਰ ਜੋ ਕਿ ਇੱਕ ਸਿੱਖਿਆ ਸ਼ਾਸਤਰੀ ਅਤੇ ਆਰਟ ਆਫ਼ ਲਿਵਿੰਗ ਅਦਾਰੇ ਦੇ ਮੈਂਬਰ ਹਨ, ਨੇ ਇਸ ਵਰਕਸ਼ਾਪ ਦੀ ਅਗਵਾਈ ਕੀਤੀ।ਉਹਨਾਂ ਨੇ ਕੁੜੀਆਂ ਨੂੰ ਸੇਧ ਦਿੱਤੀ ਕਿ ਕਿਸ਼ੋਰ ਅਵੱਸਥਾ ਇੱਕ ਸਰੀਰਕ ਤਣਾਅ ਹੈ, ਜਦੋਂ ਉਹ ਹਾਰਮੋਨ ਤਬਦੀਲੀਆਂ ਵਿੱਚੋਂ ਗੁਜ਼ਰਦੀਆਂ ਹਨ ਤਾਂ ਉਹਨਾਂ ਨੂੰ ਸਹੀ ਮਾਰਗ ਦਰਸ਼ਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਸਿਹਤਮੰਦ ਰਵੱਈਆ ਤੇ ਜੀਵਨ ਸ਼ੈਲੀ ਵਿਕਸਿਤ ਕਰਨੀ ਚਾਹੀਦੀ ਹੈ।ਉਹਨਾਂ ਦੱਸਿਆ ਕਿ ਯੋਗਾ ਰਾਹੀਂ ਤਣਾਅ, ਘਬਰਾਹਟ ਅਤੇ ਸੁਭਾਅ ਵਿੱਚ ਆਈਆਂ ਤਬਦੀਲੀਆਂ ਨੂੰ ਘਟਾਇਆ ਜਾ ਸਕਦਾ ਹੈ।ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਸਕੂਲ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਕਿਹਾ ਕਿ ਇਸ ਵਰਕਸ਼ਾਪ ਨਾਲ ਸਮਾਜ ਵਿੱਚ ਤਬਦੀਲੀਆਂ ਵੀ ਆਉਣਗੀਆਂ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …