Monday, March 9, 2026

ਵਿਸ਼ਵ ਹਾਸਾ ਦਿਵਸ ‘ਤੇ ਲੋਕ ਸਾਹਿਤ ਸੰਗਮ ਦੀ ਸਭਾ ‘ਚ ਸਾਹਿਤਕਾਰਾਂ ਨੇ ਬੰਨਿਆ ਰੰਗ

`ਪੌਣਾ ਦੇ ਵਿੱਚ ਉਪਜਿਆ ਜੋ ਰੋਸ ਹੈ, ਮੌਸਮਾਂ ਦੇ ਸਿਰ ਇਨ੍ਹਾ ਦਾ ਦੋਸ਼ ਹੈ` – ਗ਼ਜ਼ਲਗੋ ਪਵਾਰ

ਰਾਜਪੁਰਾ, 8 ਮਈ (ਡਾ. ਗੁਰਵਿੰਦਰ ਅਮਨ) – ਵਿਸ਼ਵ ਹਾਸਾ ਦਿਵਸ ਨੂੰ ਸਮਰਪਿਤ ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਡਾ ਗੁਰਵਿੰਦਰ ਅਮਨ ਦੀ ਰਹਿਨੁਮਾਈ ਹੇਠ ਹੋਈ।ਸਭਾ ਦਾ ਆਗਾਜ਼ ਸੁਚੇਤ ਗ਼ਜ਼ਲਗੋ ਅਵਤਾਰ ਪੁਆਰ ਦੀ ਗ਼ਜ਼ਲ “ਪੌਣਾ ਦੇ ਵਿੱਚ ਉਪਜਿਆ ਜੋ ਰੋਸ ਹੈ, ਮੌਸਮਾਂ ਦੇ ਸਿਰ ਇਨ੍ਹਾ ਦਾ ਦੋਸ਼ ਹੈ` ਨਾਲ ਹੋਇਆ।ਗਿਆਨੀ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਦੀ ਕਵਿਤਾ `ਦਿਲ ਕਰਦਾ ਮੈ ਰੱਬ ਬਣ ਜਾਵਾਂ, ਸਭ ਦੇ ਉਪਰ ਹੁਕਮ ਚਲਾਵਾਂ `ਸੁਣਾਈ।ਪ੍ਰੋ. ਸ਼ਤਰੁਘਨ ਗੁਪਤਾ ਨਰ ਹਿੰਦੀ ਕਵਿਤਾ `ਜਿਣਾ ਸੁਲੱਭ ਹੋ ਜਾਏਗਾ` ਤੇ ਸੁਨੀਤਾ ਦੇਸ ਰਾਜ ਨੇ `ਸਮਾਂ ਸਥਾਨ ਸਭ ਖ਼ਤਮ ਹੋ ਜਾਂਦੇ ਨੇ `ਸੁਣਾ ਕੇ ਚੰਗਾ ਰੰਗ ਬੰਨਿਆ।ਸੂਫ਼ੀ ਸ਼ਾਇਰਾ ਸੁਰਿੰਦਰ ਕੌਰ ਬਾੜਾ ਨੇ `ਕਰ ਲੈ ਦਿਲ ਦੀ ਸਫਾਈ ਜੇ ਦਿਲਦਾਰ ਚਾਹੀਦਾ, ਬੰਨਿਆ ਨਾ ਰਾਂਝਾ ਨਾ ਮੈ ਬਨੀ ਹੀਰ ਵੇ` ਕੁਲਵੰਤ ਸਿੰਘ ਜੱਸਲ ਨੇ ਵਿਅੰਗਾਤਮਕ ਗੀਤ `ਵਿੱਚ ਬੱਸਾਂ ਦੇ ਅੱਜਕਲ ਰੇਂਹਦਾ ਰਸ਼ ਕੁੜੇ `ਸੁਣਾ ਕੇ ਵਾਹ ਵਾਹ ਖੱਟੀ।ਥਾਣੇਦਾਰ ਰਵਿੰਦਰ ਕ੍ਰਿਸ਼ਨ ਨੇ ਵਿੱਛੜੇ ਮਕਬੂਲ ਗਾਇਕ ਨੂੰ ਸ਼ਰਧਾਂਜਲੀ ਨੁਮਾਂ ਗੀਤ ਸੁਣਾਇਆ।ਵਿਦੇਸ਼ੀ ਫੇਰੀ ਤੋਂ ਪਰਤੇ ਕਰਮ ਸਿੰਘ ਹਕੀਰ ਨੂੰ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ `ਲੱਖਾਂ ਬਦਲੇ ਸੌਦਾ ਕਰਕੇ ਬਹਿ ਗਏ ਕੱਖਾਂ ਦਾ, ਡਾਲਰ ਕੱਠੇ ਕਰਦੇ ਹੀਰੇ ਲਾਲ ਗਵਾ ਬੈਠੇ` ਸੁਣਾ ਕੇ ਪਰਵਾਸ ਦਾ ਦਰਦ ਬਿਆਨਿਆ।ਲੋਕ ਕਵੀ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ `ਜਿੰਨੇ ਰੱਬ ਬਣੇ ਸੀ ਬਾਬੇ, ਭੁਗਤ ਰਹੇ ਨੇ ਕੇਸਾਂ ਨੂੰ `ਸੁਣਾ ਕੇ ਵਿਅੰਗ ਕੀਤਾ।ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ ਨੇ `ਰਫਤਾ ਰਫਤਾ ਰਿਸ਼ਤਿਆਂ ਚੋ ਪਿਆਰ ਮਨਫ਼ੀ ਹੋ ਰਿਹਾ, ਹਰ ਤਰਫ਼ ਇਕਰਾਰ ਚੋ ਇਤਬਾਰ ਮਨਫ਼ੀ ਹੋ ਰਿਹੈ` ਸੁਣਾ ਕੇ ਪ੍ਰਪੱਕਤਾ ਦਾ ਸਬੂਤ ਦਿੱਤਾ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਮਿੰਨੀ ਕਹਾਣੀ `ਸ਼ਰਾਧ `ਸੁਣਾ ਕੇ ਵਿਅੰਗਾਤਮਕ ਢੰਗ ਨਾਲ ਤਿੱਖੀ ਚੋਟ ਮਾਰੀ।ਬਲਦੇਵ ਸਿੰਘ ਖੁਰਾਣਾ ਨੇ ਆਪਣੀ ਸ਼ੈਲੀ ਵਿਚ ਜਿਥੇ ਵਿਅੰਗ ਸੁਣਾਏ ਉਥੇ ਸਭਾ ਦੀ ਕਾਰਵਾਈ ਬਖੂਬੀ ਚਲਾਈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …