ਅੰਮ੍ਰਿਤਸਰ, 11 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ
ਤਹਿਤ ਅਜ ਏਥੇ ਢਲਦੀ ਦੁਪਹਿਰ ਨੂੰ ਪ੍ਰਮੁੱਖ ਸਾਹਿਤਕਾਰ ਡਾ. ਮਨਜੀਤ ਸਿੰਘ ਬੱਲ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।
ਡਾ. ਬਲ ਦੇ ਗ੍ਰਹਿ ਪਾਮ ਗਾਰਡਨ ਵਿਖੇ ਹੋਏ ਇਸ ਅਦਬੀ ਮਹਿਫਲ ਦਾ ਆਗਾਜ਼ ਗੀਤਕਾਰ ਅਤੇ ਗਾਇਕ ਸਤਨਾਮ ਸੱਤਾ ਜਸਪਾਲ ਦੇ ਧਾਰਮਿਕ ਗੀਤ “ਸਿਰ ਅੱਗੇ ਕਰਤੇ ਮਾਵਾਂ ਨੇ” ਨਾਲ ਕੀਤਾ।ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਗੈਰ ਰਸਮੀ ਸਮਾਗਮ ਲੇਖਕ ਦੇ ਆਪਣੇ ਪਰਿਵਾਰ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣ ਲਈ ਸਭ ਤੋਂ ਉੱਤਮ ਵਸੀਲਾ ਹਨ।
ਸੰਤਾਲੀ ਦੀ ਮੁਲਕ ਵੰਡ ਵੇਲੇ ਲਹਿੰਦੇ ਪੰਜਾਬ ਰਹਿ ਗਏ ਨੇੜਲੇ ਰਿਸ਼ਤੇਦਾਰਾਂ ਨੂੰ ਪਿਛਲੇ ਦਿਨੀਂ ਮਿਲ ਕੇ ਆਏ ਡਾ. ਬੱਲ ਨੇ ਕਿਹਾ ਕਿ ਪੌਣੀ ਸਦੀ ਪਹਿਲਾਂ ਵਾਪਰੇ ਇਸ ਉਜਾੜੇ ਦਾ ਸੰਤਾਪ ਅਜੇ ਵੀ ਲੋਕ ਮਨਾਂ ਵਿੱਚ ਜਿਉਂ ਦਾ ਤਿਉਂ ਹੈ।ਪ੍ਰਮੁੱਖ ਨੇਤਰ ਸਰਜਨ ਤੇ ਸਾਹਿਤਕਾਰ ਡਾ. ਬਲਜੀਤ ਢਿੱਲੋਂ ਨੇ ਦੱਸਿਆ ਕਿ ਉਹਨਾ ਦੇ ਵੱਡੇ ਵਡੇਰੇ ਵੀ ਜਿਹੜੇ ਲਾਇਲਪੁਰ ਵਿਖੇ ਜ਼ਮੀਨ ਜਾਇਦਾਦ ਛੱਡ ਕੇ ਆਏ ਸਨ, ਉਹ ਉਮਰ ਭਰ ਜਨਮ ਭੌਏ ਵੇਖਣ ਨੂੰ ਤਰਸਦੇ ਰਹੇ ਸਨ।ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਡਾ. ਮੋਹਨ ਬੇਗੋਵਾਲ ਨੇ ਕਿਹਾ ਕਿ ਸੰਤਾਲੀ ਦੀ ਵੰਡ ਮੁਲਕ ਵੰਡ ਨਹੀਂ, ਬਲਕਿ ਪੰਜਾਬੀਆਂ ਦੀ ਵੰਡ ਸੀ।
ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਮਲਵਿੰਦਰ, ਮੱਖਣ ਭੈਣੀਵਾਲ, ਜਸਵੰਤ ਧਾਪ, ਜਸਬੀਰ ਝਬਾਲ, ਰੰਗਕਰਮੀ ਜਸਪਾਲ ਪਾਇਲਟ, ਮੰਗਲ ਸਿੰਘ ਟਾਂਡਾ ਅਤੇ ਜਸਪਾਲ ਸਿੰਘ ਨੇ ਅਦਬੀ ਰੰਗ ਬਿਖੇਰਿਆ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media