ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਚੱਲ ਰਹੇ ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ
ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ. ਈ.ਬੋਰਡ ਦਾ 10ਵੀਂ ਅਤੇ 12ਵੀਂ ਦਾ ਨਤੀਜਾ 100 ਫ਼ੀਸਦ ਰਿਹਾ।
ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਕੂਲ ਦੇ 216 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਮੈਡੀਕਲ ਦੀ ਵਿਦਿਆਰਥਣ ਨਵਜੋਤ ਕੌਰ ਨੇ 96.6% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਕਾਮਰਸ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ 96.4% ਫ਼ੀਸਦੀ ਨਾਲ ਦੂਸਰਾ ਅਤੇ ਮੈਡੀਕਲ ਦੀਆਂ ਵਿਦਿਆਰਥਣਾਂ ਮਨਸਿਮਰਨ ਕੌਰ ਨੇ 96.2% ਅਤੇ ਖੁਸ਼ਮਨਪ੍ਰੀਤ ਕੌਰ ਨੇ 94.8% ਅੰਕ ਨਾਲ ਕ੍ਰਮਵਾਰ ਤੀਜਾ, ਚੌਥਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਕਾਮਰਸ ਦੀ ਪਲਕਦੀਪ ਕੌਰ ਨੇ 94.4% ਅਤੇ ਤਰੁਣਦੀਪ ਸਿੰਘ 93.8% ਫੀਸਦੀ, ਨਾਨ ਮੈਡੀਕਲ ਦੀ ਪ੍ਰਤਿਮਾ ਨੇ 93.6, ਮੈਡੀਕਲ ਦੀ ਅਰਸ਼ਿਤ ਸੈਣੀ ਨੇ 92.4 ਅੰਕ ਹਾਸਲ ਕੀਤੇ ਹਨ।
ਪ੍ਰਿੰ: ਗਿੱਲ ਨੇ ਕਿਹਾ ਕਿ ਸਕੂਲ ਪੱਧਰ ’ਤੇ 10ਵੀਂ ਜਮਾਤ ਦੀ ਵਿਦਿਆਰਥਣ ਸੁਖਲੀਨ ਕੌਰ ਨੇ 95.8% ਅੰਕ, ਅਕ੍ਰਿਤੀ ਨੇ 94.2 ਫ਼ੀਸਦੀ ਅਤੇ ਸਾਹਿਲ ਗੁਪਤਾ ਨੇ 93.6 % ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਸਕੂਲ ਦੇ 179 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਅਤੇ 11 ਵਿਦਿਆਰਥੀ ਨੇ 90 ਤੋਂ 95 ਪ੍ਰਤੀਸ਼ਤ ਤੱਕ ਪ੍ਰੀਖਿਆ ਨੂੰ ਪਾਸ ਕੀਤੀ।
ਇਸੇ ਤਰ੍ਹਾਂ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਦੱਸਿਆ ਕਿ ਸਾਇੰਸ ਵਿਦਿਆਰਥੀ ਅਰਮਾਨਦੀਪ ਸਿੰਘ ਧਾਲੀਵਾਲ ਨੇ 94.2% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਆਰਟਸ ਦੀ ਵਿਦਿਆਰਥਣ ਸੁਖਮੀਨ ਕੌਰ ਗਰੋਵਰ ਨੇ 93.2% ਅੰਕ ਨਾਲ ਦੂਸਰਾ ਅਤੇ ਕਾਮਰਸ ਦੀ ਮੋਨਿਕਾ ਮਹਿਰਾ ਨੇ 92.6 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ।ਸਕੂਲ ਦੇ 86 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।ਜਿਸ ’ਚ 12 ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ, 25 ਵਿਦਿਆਰਥੀ 80% ਤੋਂ ਵੱਧ, 35 ਵਿਦਿਆਰਥੀ 70% ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ 10ਵੀਂ ਪ੍ਰੀਖਿਆ ’ਚ ਸਕੂਲ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ 94.4, ਆਨੰਨਿਆ ਸ਼ਰਮਾ ਨੇ 92.2 ਅਤੇ ਦੀਕਸ਼ਾ ਸ਼ਰਮਾ ਨੇ 91.4 ਨੰਬਰਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media