ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਸਹਾਰਾ ਫਾਊਂਡੇਸ਼ਨ ਦੇ ਮਹਿਲਾ ਵਿੰਗ ਮੁੱਖ ਸਲਾਹਕਾਰ ਹਰਪ੍ਰੀਤ ਕੌਰ ਦੀ ਅਗਵਾਈ ‘ਚ ਮਦਰ ਡੇਅ ਮੌਕੇ ਸਥਾਨਕ
ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਖੇ ਨਵ-ਜਨਮੇ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਹਿਲਾਵਾਂ ਅਤੇ ਬਜੁਰਗ ਮਾਤਾਵਾਂ ਦਾ ਡਾ. ਰਮਨਵੀਰ ਕੌਰ, ਡਾ. ਹਰਪ੍ਰੀਤ ਕੌਰ ਰੇਖੀ, ਡਾ. ਅਮਨਦੀਪ ਕੌਰ ਅਤੇ ਡਾ. ਪ੍ਰਿੰਸੀ ਗਰਗ ਨੇ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸ ਦੇ ਮੂੰਹ ਤੋਂ ਪਹਿਲਾ ਸ਼ਬਦ ਮਾਂ ਹੀ ਨਿਕਲਦਾ ਹੈ ਸਾਰੀ ਉਮਰ ਮਾਤਾ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਆਪਣਾਂ ਸਾਰਾ ਜੀਵਨ ਲਗਾ ਦਿੰਦੀ ਹੈ ਬੱਚਿਆਂ ਨੂੰ ਵੀ ਚਾਹੀੰਦਾ ਹੈ ਕਿ ਉਹ ਵੀ ਉਹਨਾਂ ਦਾ ਸਤਿਕਾਰ ਕਰਨ।ਮਹਿਲਾ ਵਿੰਗ ਵਲੋਂ ਕਰਮਜੀਤ ਕੌਰ, ਡਾ. ਮੀਨੂੰ ਤੰਵਰ, ਡਾ. ਸੁਮਿੰਦਰ ਸਿੰਘ, ਅਸ਼ੋਕ ਕੁਮਾਰ ਸ਼ਰਮਾ ਨੇ ਇਸ ਖਾਸ ਮੋਕੇ ਸਨਮਾਨ ਵਜੋਂ ਗਰੀਟਿੰਗ ਕਾਰਡ ਭੇਟ ਕੀਤੇ।
ਸਹਾਰਾ ਮੈਡੀਕਲ ਵਿੰਗ ਦੇ ਡਾਇਰੈਕਟਰ ਦਿਨੇਸ਼ ਗਰੋਵਰ, ਕੁਆਰਡੀਨੇਟਰ ਸੁਰਿੰਦਰਪਾਲ ਸਿੰਘ ਸਿਦਕੀ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ ਅਭਿਨੰਦਨ ਚੌਹਾਨ, ਨਰਿੰਦਰ ਸਿੰਘ ਬੱਬੂ, ਪੂਰਨ ਚੰਦ ਸ਼ਰਮਾ ਅਤੇ ਗੁਰਤੇਜ ਸਿੰਘ ਖੇਤਲਾ ਨੇ ਬੱਚਿਆਂ ਦੀਆਂ ਮਾਤਾਵਾਂ, ਬਜੁਰਗ ਮਹਿਲਾਵਾਂ ਅਤੇ ਵਿਸ਼ੇਸ਼ ਕਰਕੇ ਡਾਕਟਰਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media