Wednesday, June 24, 2026

ਪਿੰਡ ਨਮੋਲ ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ

ਲੌਗੋਵਾਲ, 17 ਮਈ (ਜਗਸੀਰ ਸਿੰਘ )- ਐਸ.ਡੀ.ਐਮ ਸੁਨਾਮ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਅੱਜ ਪਿੰਡ ਨਮੋਲ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ।ਸਿਹਤ ਵਿਭਾਗ ਵਲੋਂ ਇਸ ਕੈਂਪ ਵਿਚ ਪਿੰਡ ਵਾਸੀਆਂ ਨੂੰ ਗ਼ਰਮੀ ਦੇ ਦਿਨ ਦੇ ਸ਼ੁਰੂ ਹੋਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਡੇਂਗੂ, ਮਲੇਰੀਆਂ ਤੋਂ ਬਚਣ ਸੰਬੰਧੀ ਜਾਗਰੂਕ ਕੀਤਾ ਗਿਆ।ਸਬ ਸੈਂਟਰ ਨਮੋਲ ਤੇ ਜੱਚਾ ਬੱਚਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੁਲਤਾਂ ਤੇ ਸਕੀਮਾਂ ਤੋਂ ਜਾਣੋ ਕਰਵਾਇਆ ਜਨਮ ਤੇ ਮੌਤ ਸੰਬੰਧੀ ਸਰਟੀਫਿਕੇਟ ਦਰਜ਼ ਕਰਵਾਓਣ ਲਈ ਵੀ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਇਸ ਸਹੁਲਤ ਬਾਰੇ ਦੱਸਿਆ ਇਸ ਕੈੰਪ ਦੀ ਅਗਵਾਈ ਨਇਬ ਤਹਿਸੀਲਦਾਰ (ਚੀਮਾਂ) ਰੁਮਿੰਦਰਪਾਲ ਸਿੰਘ ਨੇ ਕੀਤੀ।
ਇਸ ਸਿਹਤ ਟੀਮ ਵਿੱਚ ਯਸਿਕਾ ਸੀ.ਐਚ.ਓ, ਖੁਸ਼ਵੰਤ ਸਿੰਘ ਮ.ਪ.ਹ.ਵ ਮੇਲ, ਜਸਬੀਰ ਕੌਰ ਆਸ਼ਾ ਵਰਕਰ, ਸਰਬਜੀਤ ਕੌਰ ਆਸ਼ਾ ਵਰਕਰ, ਪਿੰਡ ਦੇ ਸਰਪੰਚ ਦਰਸ਼ਨ ਸਿੰਘ, ਪੰਚ, ਅਤੇ ਹੋਰ ਪਤਵੰਤੇ ਮਜ਼ੂਦ ਸਨ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …