Sunday, September 6, 2026

ਸਿਮਰਨਜੀਤ ਸਿੰਘ ਮਾਨ ਨੇ ਲੋੜਵੰਦਾਂ ਨੂੰ ਵੰਡੇ ਮੋਟਰਾਇਜ਼ਡ ਟ੍ਰਾਈਸਾਈਕਲ, ਸਮਾਰਟ ਫੋਨ ਤੇ ਹੋਰ ਉਪਕਰਨ

ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਦੇ ਐਮ.ਪੀ ਅਤੇ ਸ਼਼੍ਰੋਮਣੀ ਅਕਾਲੀ ਦਲ (ਅੰਮਿ੍ੰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਅੱਜ ਮਹਿਲ ਕਲਾਂ ਵਿਖੇ ਆਡਿਪ/ਐਮ.ਪੀ ਲੈਂਡ ਯੋਜਨਾ ਤਹਿਤ ਲੋੜਵੰਦਾਂ ਨੂੰ ਮੁਫ਼ਤ ਮੋਟੋਰਾਇਜ਼ਡ ਟ੍ਰਾਈਸਾਈਕਲ, ਸਮਾਰਟ ਫੋਨ, ਨੇਤਰਹੀਣਾਂ ਨੂੰ ਸਮਾਰਟ ਵਾਕਿੰਗ ਸਟਿਕਾਂ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਉਪਕਰਨ ਵੰਡੇ ਗਏ।ਸਮਾਗਮ ਵਿੱਚ ਜਿਲ੍ਹਾ ਪ੍ਰਸਾਸ਼ਨ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਦਾ ਵੀ ਪੂਰਨ ਸਹਿਯੋਗ ਰਿਹਾ .
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਮ.ਪੀ ਮਾਨ ਨੇ ਕਿਹਾ ਕਿ ਬਰਨਾਲਾ ਅਤੇ ਸ਼ਹਿਣਾ ਤੋਂ ਬਾਅਦ ਅੱਜ ਮਹਿਲ ਕਲਾਂ ਦੇ ਲੋੜਵੰਦ ਅਪਾਹਿਜ ਵਿਅਕਤੀਆਂ ਨੂੰ ਸਹਾਇਕ ਉਪਕਰਨ ਵੰਡੇ ਗਏ ਹਨ।ਮਾਨ ਨੇ ਦੱਸਿਆ ਕਿ ਲੱਤਾਂ ਤੋਂ ਅਪਾਹਿਜ਼ ਵਿਅਕਤੀਆਂ ਨੂੰ ਮੋਟਰਰਾਈਜਡ ਟ੍ਰਾਈਸਾਈਕਲ, ਨੇਤਰਹੀਣਾ ਨੂੰ ਸਮਾਰਟ ਫੋਨ ਤੇ ਸਮਾਰਟ ਵਾਕਿੰਗ ਸਟਿਕਾਂ, ਜਿਨ੍ਹਾਂ ਨੂੰ ਕੰਨਾਂ ਤੋਂ ਨਹੀਂ ਸੁਣਦਾ, ਉਨ੍ਹਾਂ ਨੂੰ ਵਧੀਆ ਕੁਆਲਿਟੀ ਦੀਆਂ ਸਮਾਰਟ ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ ਹਨ। .
ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਨਿਵਾਸੀਆਂ ਨੇ ਮੈਂਬਰ ਪਾਰਲੀਮੈਂਟ ਚੁਣ ਕੇ ਜੋ ਜਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ।ਉਨ੍ਹਾਂ ਦੱਸਿਆ ਕਿ ਕੋਵਿਡ ਸਮੇਤ ਹੋਰਨਾਂ ਖਤਰਨਾਕ ਬਿਮਾਰੀਆਂ ਦੀ ਰੋਕਥਾਮ ਲਈ ਬਰਨਾਲਾ ਵਿਖੇ ਅਲੱਗ ਤੋਂ ਇੱਕ ਹਸਪਤਾਲ ਬਣਾਇਆ ਜਾਵੇਗਾ, ਜਿਸ ਦੀ ਮੰਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜਿਲ੍ਹੇ ਦੇ ਗਰੀਬ ਲੋਕਾਂ ਦੀਆਂ ਦਵਾਈਆਂ ਲਈ ਵੀ 54 ਕਰੋੜ ਰੁਪਏ ਆਏ ਹਨ, ਜਿਸ ਸਬੰਧੀ ਉਨ੍ਹਾਂ ਪ੍ਰਸਾਸ਼ਨ ਅਤੇ ਸਰਕਾਰ ਨੂੰ ਕਿਹਾ ਹੈ ਕਿ ਦਵਾਈਆਂ ਚੰਗੀਆਂ ਫਰਮਾਂ ਤੋਂ ਖਰੀਦੀਆਂ ਜਾਣ।
ਇਸ ਮੌਕੇ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਪੀ.ਏ.ਸੀ ਮੈਂਬਰ ਗੁਰਜੰਟ ਸਿੰਘ ਭਸੌੜ, ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ, ਪੀ.ਏ ਰਣਦੀਪ ਸਿੰਘ ਸਮੇਤ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।.

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …